Posted inਬਰਨਾਲਾ ਭਾਰਤ ਮਾਲਾ ਹਾਈਵੇ : ਭਾਕਿਯੂ ਡਕੌਂਦਾ ਦਾ ਵਫਦ ਡੀਸੀ ਨੂੰ ਮਿਲਿਆ Posted by overwhelmpharma@yahoo.co.in Apr 30, 2025 ਬਰਨਾਲਾ, 30 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸਨ ਤੇ ਭਾਰਤ ਮਾਲਾ ਹਾਈਵੇ ਦੇ ਅਧਿਕਾਰੀਆਂ ਵਲੋਂ ਲੰਘੇ ਕੱਲ ਮੰਗਲਵਾਰ ਨੂੰ ਧੱਕੇ ਨਾਲ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਭਾਕਿਯੂ ਡਕੌਂਦਾ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਡੀਸੀ ਬਰਨਾਲਾ ਨੂੰ ਮਿਲਿਆ। ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਭਾਰਤ ਮਾਲਾ ਹਾਈਵੇ ’ਚ ਆਉਂਦੀ ਜ਼ਮੀਨ ਦੇ ਮਾਲਕਾਂ ਨੇ ਅਜੇ ਤੱਕ ਕੋਈ ਪੈਸਾ ਨਹੀਂ ਲਿਆ। ਪਰ ਧੱਕੇ ਨਾਲ ਜ਼ਮੀਨ ’ਤੇ ਕਰਕੇ ਹਾਈਵੇ ’ਚ ਆਉਂਦੇ ਮਕਾਨ ਵੀ ਢਾਹ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੀਸੀ ਨੇ ਸਾਡੀ ਗੱਲਬਾਤ ਸੁਣ ਕੇ ਭਰੋਸਾ ਦਿੱਤਾ ਕਿ ਜਲਦ ਹੀ ਜਮੀਨ ਤੇ ਢਾਹੇ ਮਕਾਨ ਮੁਆਵਜ਼ਾ ਦਿਵਾਇਆ ਤੇ ਮੁਆਵਜ਼ਾ ਮਿਲਣ ਤੱਕ ਕੰਮ ਬੰਦ ਰੱਖਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦ ਹੀ ਮੁਅਵਜ਼ਾ ਨਾ ਦਿੱਤਾ ਤੇ ਟਾਲ ਮਟੋਲ ਦੀ ਨੀਤੀ ਅਪਣਾਈ ਤਾਂ ਹਾਈਵੇ ੳੱਪਰ ਪੱਕਾ ਮੋਰਚਾ ਲਗਾ ਕੇ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਸਿੰਕਦਰ ਸਿੰਘ ਭੂਰੇ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ੍ਹਾ ਮੀਤ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਜ਼ਿਲ੍ਹਾ ਖਜਾਨਚੀ ਮਲਕੀਤ ਸਿੰਘ ਮਹਿਲ ਕਲਾਂ, ਬਲਾਕ ਆਗੂ ਮੇਲਾ ਸਿੰਘ ਖੁੱਡੀ ਕਲਾਂ, ਭਗਵੰਤ ਸਿੰਘ ਭਦੌੜ, ਛਿੰਦਾ ਸਿੰਘ ਭਦੌੜ, ਸੁਖਦੇਵ ਸਿੰਘ ਭਦੌੜ, ਹੈਪੀ ਸਿੰਘ ਸ਼ਹਿਣਾ ਆਦਿ ਕਿਸਾਨ ਆਗੂ ਹਾਜ਼ਰ ਸਨ। Post navigation Previous Post ਨਰੇਗਾ ਮਜ਼ਦੂਰਾਂ ਨੂੰ ਦੋ ਮਹੀਨੇ ਤੋਂ ਬਕਾਇਆ ਰਕਮ ਨਾ ਮਿਲਣ ’ਤੇ ਰੋਸ ਪ੍ਰਦਰਸ਼ਨNext Postਡਾ. ਬਲਜੀਤ ਸਿੰਘ ਨੇ ਸੰਭਾਲਿਆ ਸਿਵਲ ਸਰਜਨ ਬਰਨਾਲਾ ਦਾ ਅਹੁਦਾ