Posted inਬਰਨਾਲਾ ਬਰਨਾਲਾ ਵਿਖੇ ਜਨਤਕ ਜਥੇਬੰਦੀਆਂ ਨੇ ਮਈ ਦਿਹਾੜੇ ‘ਤੇ ਦਿੱਤਾ ਭਾਈਚਾਰਕ ਸਾਂਝ ਦਾ ਹੋਕਾ Posted by overwhelmpharma@yahoo.co.in May 1, 2025 ਬਰਨਾਲਾ 1 ਮਈ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਜਨਤਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਮਜ਼ਦੂਰ ਦਿਹਾੜਾ ਪੁਰਾਣੇ ਵਾਟਰ ਵਰਕਸ ਤੇ ਲਾਲ ਫਰੇਰਾ ਝੁਲਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਤਕ ਆਗੂਆਂ ਪੈਨਸ਼ਨਰ ਐਸੋਸੀਏਸ਼ਨ ਦੇ ਮਾਸਟਰ ਮਨੋਹਰ ਲਾਲ, ਕਰਮਜੀਤ ਸਿੰਘ ਬੀਹਲਾ ਫੈਡਰੇਸ਼ਨ ਆਗੂ, ਰਮੇਸ਼ ਕੁਮਾਰ ਹਮਦਰਦ ਫੈਡਰੇਸ਼ਨ ਸੱਜਣ ਸਿੰਘ ਗਰੁੱਪ, ਦਰਸ਼ਨ ਚੀਮਾ ਅਤੇ ਆਂਗਣਵਾੜੀ ਆਗੂ ਪਰਮਿੰਦਰ ਕੌਰ, ਚਰਨਜੀਤ ਕੌਰ ਆਸ਼ਾ ਵਰਕਰ ਯੂਨੀਅਨ ਨੇ ਕਿਹਾ ਕਿ ਅੱਜ ਦੇ ਦਿਹਾੜੇ ‘ਤੇ ਦੇਸ਼ ਅੰਦਰ ਭਾਈਚਾਰਕ ਸਾਂਝ ਦੀ ਬਹੁਤ ਵੱਡੀ ਲੋੜ ਹੈ। ਦੇਸ਼ ਅੰਦਰ ਰਾਜਨੀਤਕ ਲੋਕ ਧਰਮ ਦੇ ਪੱਤੇ ਖੇਡ ਕੇ ਫਿਰਕੂ ਕੜੱਤਣ ਪੈਦਾ ਕਰ ਰਹੇ ਹਨ।ਇਸ ਲਈ ਸਮੂਹ ਦੇਸ਼ ਦੇ ਅਵਾਮ ਨੂੰ ਚੇਤੰਨ ਹੋਣ ਦੀ ਸਖ਼ਤ ਲੋੜ ਹੈ।ਇਸ ਇਕੱਠ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ, ਅਧਿਆਪਕ ਆਗੂ ਤੇਜਿੰਦਰ ਤੇਜੀ,ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਮਲਕੀਤ ਸਿੰਘ, ਰਣਜੀਤ ਸਿੰਘ ਈਸਾਪੁਰ, ਜਸਵਿੰਦਰ ਕੌਰ,ਤਾਰ ਸਿੰਘ ਗਿੱਲ, ਰਛਪਾਲ ਸਿੰਘ ਠੀਕਰੀਵਾਲਾ, ਪਰਮਜੀਤ ਸਿੰਘ ਪਾਸੀ, ਸੁਖਦੇਵ ਸਿੰਘ ਜੋਧਪੁਰ, ਮਾਸਟਰ ਬਿਰਜ ਭੂਸ਼ਨ ਨੇ ਕਿਹਾ ਕਿ ਸਾਨੂੰ ਅੱਠ ਘੰਟੇ ਕੰਮ ਦਾ ਹੱਕ ਸ਼ਿਕਾਗੋ ਦੇ ਸ਼ਹੀਦਾਂ ਦੀ ਬਦੌਲਤ ਹੀ ਮਿਲਿਆ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੁਰਜੀਤ ਸਿੰਘ ਦਿਹੜ ਅਤੇ ਮਨਜੀਤ ਸਿੰਘ ਸ਼ਹਿਣਾ ਅਤੇ ਜਗਜੀਤ ਜਜ਼ੀਰਾ ਨੇ ਇਨਕਲਾਬੀ ਕਵਿਤਾਵਾਂ ਤੇ ਗੀਤ ਸਾਂਝੇ ਕੀਤੇ ਗਏ। Post navigation Previous Post ਸੰਸਦ ਮੈਂਬਰ ਮੀਤ ਹੇਅਰ ਨੇ ਐੱਸਸੀ ਕਮਿਸ਼ਨ ਮੈਂਬਰ ਰੁਪਿੰਦਰ ਸੀਤਲ ਨੂੰ ਦਿੱਤੀਆਂ ਸ਼ੁਭਕਾਮਨਾਵਾਂNext Postਯੁੱਧ ਨਸ਼ਿਆਂ ਵਿਰੁੱਧ : “ਪਿੰਡਾਂ ਦੇ ਪਹਿਰੇਦਾਰਾਂ” ਦਾ ਜ਼ਿਲ੍ਹਾ ਪੱਧਰੀ ਸਮਾਗਮ ਕੱਲ 2 ਮਈ ਨੂੰ