Posted inਚੰਡੀਗੜ੍ਹ ਪੰਜਾਬ ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ ਰੇਂਜ ਦਾ ਵਾਧੂ ਚਾਰਜ ਸੌਂਪਿਆ Posted by overwhelmpharma@yahoo.co.in May 2, 2025 ਚੰਡੀਗੜ੍ਹ, 2 ਮਈ (ਰਵਿੰਦਰ ਸ਼ਰਮਾ) : ਆਈਪੀਐਸ ਹਰਚਰਨ ਸਿੰਘ ਭੁੱਲਰ, ਜੋ ਕਿ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ), ਰੂਪਨਗਰ ਰੇਂਜ, ਰੂਪਨਗਰ ਵਜੋਂ ਤਾਇਨਾਤ ਹਨ, ਨੂੰ ਹੁਣ ਪੰਜਾਬ ਸਰਕਾਰ ਨੇ ਡੀਆਈਜੀ, ਪਟਿਆਲਾ ਰੇਂਜ, ਪਟਿਆਲਾ ਦਾ ਵਾਧੂ ਚਾਰਜ ਦਿੱਤਾ ਹੈ। ਸਰਕਾਰੀ ਹਦਾਇਤਾਂ ਅਨੁਸਾਰ, ਅਗਲੇ ਹੁਕਮਾਂ ਤੱਕ ਦੋਵਾਂ ਰੇਂਜਾਂ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੀ ਰਹੇਗੀ। ਜ਼ਿਕਰਯੋਗ ਹੈ ਕਿ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਆਈਪੀਐਸ ਕੱਲ੍ਹ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਸਨ, ਜਿਨ੍ਹਾਂ ਦੀ ਥਾਂ ‘ਤੇ ਡੀਆਈਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ। Post navigation Previous Post ਸਰਕਾਰੀ ਸਕੂਲ ਬਡਬਰ ਵਿਖੇ ਰੁਪਿੰਦਰਜੀਤ ਕੌਰ ਦੀ ਸੇਵਾ ਮੁਕਤੀ ’ਤੇ ਯਾਦਗਾਰੀ ਸਮਾਰੋਹ ਦਾ ਆਯੋਜਨNext Postਬਰਨਾਲਾ ਥਾਣੇ ਮੂਹਰੇ ਵੀਡਿਓ ਬਣਾ ਲਗਾਇਆ ਬਦਮਾਸ਼ੀ ਵਾਲਾ ਗਾਣਾ, 24 ਘੰਟਿਆਂ ’ਚ ਗ੍ਰਿਫ਼ਤਾਰ