ਸਰਕਾਰੀ ਸਕੂਲ ਬਡਬਰ ਵਿਖੇ ਰੁਪਿੰਦਰਜੀਤ ਕੌਰ ਦੀ ਸੇਵਾ ਮੁਕਤੀ ’ਤੇ ਯਾਦਗਾਰੀ ਸਮਾਰੋਹ ਦਾ ਆਯੋਜਨ

ਬਰਨਾਲਾ, 2 ਮਈ (ਰਵਿੰਦਰ ਸ਼ਰਮਾ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਸੇਵਾ ਮੁਕਤ ਹੋਏ ਮੈਥ ਅਧਿਆਪਿਕਾ ਰੁਪਿੰਦਰਜੀਤ ਕੌਰ ਨੂੰ ਨਿੱਘੀ ਵਿਦਾਇਗੀ ਦਿੰਦੇ ਹੋਏ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਰਮੇਲ ਸਿੰਘ ਰਿਟਾਇਰਡ ਮੈਨੇਜਰ, ਮਾਤਾ ਨਿਰੰਜਣ ਕੌਰ ਬਰਨ , ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ, ਚਰਨਜੀਤ ਕੌਰ, ਸਕੂਲ ਇੰਚਾਰਜ ਹਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੂਨਾ ,ਜੇ.ਈ ਕਰਮਜੀਤ ਸਿੰਘ, ਜੋਬਨਜੀਤ ਸਿੰਘ ਬਰਨ, ਕੁਲਦੀਪ ਕੌਰ ਸਾਬਕਾ ਸੁਪਰਡੈਂਟ ਡੀ.ਸੀ ਆਫਿਸ, ਸਕੂਲ ਮੈਨੇਜਮੈਂਟ ਕਮੇਟੀ ਬਡਬਰ ਵਿਸ਼ੇਸ਼ ਤੌਰ ਤੇ ਪਹੁੰਚੇ, ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵੱਲੋਂ ਡਾ. ਬਰਜਿੰਦਰਪਾਲ ਸਿੰਘ ਨੇ ਵਿਭਾਗ ਵੱਲੋਂ ਸਨਮਾਨ ਪੱਤਰ ਦਿੱਤਾ ,ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਮੌਕੇ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੁੰਦੇ ਹਨ, ਸੇਵਾ ਮੁਕਤੀ ਇੱਕ ਨਵੇਂ ਕਾਰਜ ਲਈ ਵਧਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾਂ ਕਿਹਾ ਕਿ ਮਿਹਨਤੀ ਅਤੇ ਵਧੀਆ ਕਾਰਜ ਬਾਰੇ ਕਰਨ ਵਾਲੇ ਅਧਿਆਪਕਾਂ ਨੂੰ ਹਮੇਸ਼ਾ ਹੀ ਮਾਪਿਆ, ਵਿਦਿਆਰਥੀਆਂ , ਸਮਾਜ ਵੱਲੋਂ ਪੂਰਾ ਸਨਮਾਨ ਮਿਲਦਾ ਹੈ। ਉਹਨਾਂ ਕਿਹਾ ਕਿ ਰੁਪਿੰਦਰਜੀਤ ਕੌਰ ਨੇ ਹਮੇਸ਼ਾ ਹੀ ਵਿਦਿਆਰਥੀਆਂ ਦੀ ਭਲਾਈ ਲਈ ਕਾਰਜ ਕੀਤੇ ਹਨ, ਜਿਸ ਲਈ ਉਹਨਾਂ ਨੂੰ ਮਾਣ ਹੈ। ਗੁਰਜੀਤ ਕੌਰ ਇੰਚਾਰਜ ਸੀਨੀਅਰ ਸੈਕੰਡਰੀ ਸਕੂਲ ਚੜਿਕ ਜ਼ਿਲ੍ਹਾ ਮੋਗਾ ਨੇ ਕਿਹਾ ਕੀ ਮੈਡਮ ਦੀ ਲਗਨ ਤੇ ਮਿਹਨਤ ਨਾਲ ਪੜ੍ਹਾਏ ਹੋਏ ਵਿਦਿਆਰਥੀ ਅੱਜ ਸਮਾਜ ਦੀ ਸੇਵਾ ਕਰ ਰਹੇ ਹਨ, ਸਕੂਲ ਇੰਚਾਰਜ ਯਸਪਾਲ ਗੁਪਤਾ ਨੇ ਕਿਹਾ ਕਿ ਮੈਡਮ ਮਿਲਾਪੜੇ ਸੁਭਾਅ ਤੇ ਸਨ ਅਤੇ ਹਰ ਕੰਮ ਵਿੱਚ ਅੱਗੇ ਰਹਿੰਦੇ ਸਨ, ,ਮੈਡਮ ਪਰਮਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਰਬਪੱਖੀ ਵਿਕਾਸ ਵਿੱਚ ਮੈਡਮ ਦਾ ਯੋਗਦਾਨ ਅਹਿਮ ਰਿਹਾ ਹੈ, ਸੇਵਾ ਮੁਕਤੀ ਸਮਾਰੋਹ ਦੌਰਾਨ ਰਿਸ਼ੀ ਕੁਮਾਰ ਨੇ ਕਿਹਾ ਕਿ ਮੈਡਮ ਰੁਪਿੰਦਰਜੀਤ ਕੌਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਸਨ, ਮਾਸਟਰ ਅਵਨੀਸ਼ ਕੁਮਾਰ ਨੇ ਸਟੇਜ ਸੰਚਾਲਨ ਕਰਦੇ ਹੋਏ ਕਿਹਾ ਕਿ ਮੈਡਮ ਦੀ ਅਗਵਾਈ ਵਿੱਚ ਅਨੇਕਾਂ ਅੰਤਰਰਾਜੀ ਵਿਦਿਅਕ ਅਤੇ ਸਹਿ ਵਿਦਿਅਕ ਟੂਰ ਲਗਾਏ ਗਏ ਹਨ। ਵਿਦਿਆਰਥੀਆਂ , ਮਾਪਿਆਂ ਨਾਲ ਇਹਨਾਂ ਦੇ ਸੰਬੰਧ ਬਹੁਤ ਹੀ ਸਿਰਜਨਾਤਮਿਕ ਅਤੇ ਭਾਵਨਾਤਮਕ ਰਹੇ ਹਨ, ਮੈਡਮ ਤਰਨਜੋਤ ਕੌਰ ਨੇ ਕਿਹਾ ਮੈਡਮ ਜਿਸ ਵੀ ਕੰਮ ਵਿੱਚ ਲੱਗ ਜਾਂਦੇ ਸਨ ਉਸ ਕੰਮ ਨੂੰ ਬਹੁਤ ਹੀ ਲਗਨ ਨਾਲ ਪੂਰਾ ਕਰਦੇ ਸਨ ।ਇਹਨਾ ਅਧਿਆਪਕਾਂ ਨੂੰ ਵੀ ਸਿੱਖਿਆ ਅਤੇ ਸ਼ਹਿਨਸ਼ੀਲਤਾ ਦੇ ਗੁਣ ਦਿੱਤੇ ਹਨ, ਗੁਰਵੀਰ ਕੌਰ ਨੇ ਸਨਮਾਨ ਪੱਤਰ ਪੜਦੇ ਹੋਏ ਸਿੱਖਿਆ ਅਤੇ ਪਰਿਵਾਰਿਕ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਅਵਤਾਰ ਸਿੰਘ ਨੇ ਮੈਡਮ ਨਾਲ ਬਿਤਾਏ ਸਾਂਝੇ ਪਲਾਂ ਦੇ ਅਨੁਭਵਾਂ ਨੂੰ ਸਾਂਝਾ ਕੀਤਾ ।ਇਸ ਮੌਕੇ ਤੇ ਸੇਵਾ ਮੁਕਤ ਮੈਡਮ ਰੁਪਿੰਦਰਜੀਤ ਕੌਰ ਵੱਲੋਂ ਸਕੂਲ ਲਈ ਇੱਕ ਵੱਡਾ ਲਾਈਬਰੇਰੀ ਰੈਕ ,ਪੱਖੇ ਦਾਨ ਦੇ ਰੂਪ ਵਿੱਚ ਭੇਟ ਕੀਤੇ ਇਸ ਮੌਕੇ ਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਰਾਣੀ ਕੌਰ ਜਥੇਦਾਰ ਗੁਰਮੁਖ ਸਿੰਘ ਅਤੇ ਸਰਪੰਚ ਹਰਬੰਸ ਕੌਰ ਸਮੂਹ ਪਿੰਡ ਪੰਚਾਇਤ ਵੱਲੋਂ ਮੈਡਮ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਧੁਨ ਅਨੰਦ ਫਾਊਂਡੇਸ਼ਨ ਯੂ.ਐਸ.ਏ ਇਕਾਈ ਭਾਰਤ ਦੇ ਆਗੂਆਂ ਵੱਲੋਂ ਵਿਦਿਆਰਥੀ ਦੇ ਵਿਕਾਸ ਲਈ ਕਾਰਜ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਰਾਜਵੀਰ ਕੌਰ ,ਮਨਦੀਪ ਕੁਮਾਰ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਮੀਨਾਕਸ਼ੀ ਗੌਤਮ ,ਸ਼ਰਨਜੀਤ ਕੌਰ, ਸੁਮਨਦੀਪ ਕੌਰ ਐਸ.ਐਸ ਸਟਾਫ ਹਾਜ਼ਰ ਰਿਹਾ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.