Posted inਬਰਨਾਲਾ ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 1,84,185/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ Posted by overwhelmpharma@yahoo.co.in May 3, 2025 ਬਰਨਾਲਾ, 3 ਮਈ (ਰਵਿੰਦਰ ਸ਼ਰਮਾ) : ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਅਸ਼ਵਨੀ ਕੁਮਾਰ ਮਦਾਨ ਪੁੱਤਰ ਓਮ ਪ੍ਰਕਾਸ਼ ਵਾਸੀ ਅਹਾਤਾ ਨਰਾਇਣ ਸਿੰਘ ਬਰਨਾਲਾ ਨੂੰ 1,84,185/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਮਦਾਨ ਨੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਵਾ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਅਸ਼ਵਨੀ ਕੁਮਾਰ ਮਦਾਨ ਦੀ ਪਤਨੀ ਰੀਨਾ ਰਾਣੀ ਨੂੰ ਹਾਰਟ ਵਿੱਚ ਦਿੱਕਤ ਆ ਗਈ ਸੀ ਅਤੇ ਉਸਨੇ ਮਿਤੀ 03-05-2023 ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਹੋ ਕੇ ਆਪਣਾ ਇਲਾਜ਼ ਕਰਵਾਇਆ ਸੀ ਅਤੇ ਮਿਤੀ 24-05-2023 ਨੂੰ ਉਸਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਸੀ ਜਿਸਦੇ ਇਲਾਜ਼ ਦਾ ਖਰਚਾ 1,84,185/- ਰੁਪਏ ਬੀਮਾ ਕੰਪਨੀ ਵੱਲੋਂ ਦਸਤਾਵੇਜ਼ਾਤ ਦੀ ਕਮੀ ਦਾ ਬਹਾਨਾ ਲਗਾ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਦ ਅਸ਼ਵਨੀ ਕੁਮਾਰ ਮਦਾਨ ਨੇ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਬੀਮਾ ਕੰਪਨੀ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਬੀਮਾਂ ਕੰਪਨੀ ਨੂੰ ਸਾਰੇ ਕੰਪਲੀਟ ਦਸਤਾਵੇਜ਼ ਸਮੇਤ ਬਿੱਲ ਭੇਜੇ ਗਏ ਸਨ ਪ੍ਰੰਤੂ ਬੀਮਾਂ ਕੰਪਨੀ ਨੇ ਦਸਤਾਵੇਜ਼ ਲੈਣ ਤੋਂ ਬਾਦ ਦੋਬਾਰਾ ਉਹਨਾਂ ਦਸਤਾਵੇਜ਼ਾਤ ਦੀ ਹੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਉਕਤ ਰਕਮ 1,84,185/- ਰੁਪਏ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। Post navigation Previous Post ਯੁੱਧ ਨਸ਼ਿਆਂ ਵਿਰੁੱਧ ਤਹਿਤ ਹੰਡਿਆਇਆ ਵਿੱਚ ਢਾਹੇ 2 ਨਾਜਾਇਜ਼ ਢਾਂਚੇNext Post20ਵੀਂ ਕਿਸ਼ਤ ਲੈਣ ਲਈ ਈ.ਕੇ.ਵਾਈ.ਸੀ, ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਵਾਉਣੀ ਲਾਜ਼ਮੀ : ਡਿਪਟੀ ਕਮਿਸ਼ਨਰ