ਭਗਵੰਤ ਮਾਨ ਕਿਸਾਨ ਜਥੇਬੰਦੀਆਂ ਪ੍ਰਤੀ ਘਟੀਆ ਬਿਆਨਬਾਜੀ ਤੋਂ ਗੁਰੇਜ ਕਰੇ – ਸੀਰਾ ਛੀਨੀਵਾਲ

ਬਰਨਾਲਾ, 12 ਮਈ (ਰਵਿੰਦਰ ਸ਼ਰਮਾ) : ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਕਿਹਾ ਕਿ ਜਥੇਬੰਦੀਆ ਸਮੇਂ-ਸਮੇਂ ‘ਤੇ ਹੱਕੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੀਆਂ ਆਈਆਂ ਹਨ, ਉਹ ਭਾਵੇ ਪੰਜਾਬ ਨਾਲ ਸਬੰਧਤ ਚੰਡੀਗੜ੍ਹ ਵਿਚ ਧਰਨੇ ਦੀ ਗੱਲ ਹੋਵੇ ਭਾਵੇ ਕੇਂਦਰ ਸਰਕਾਰ ਨਾਲ ਸਬੰਧਤ ਦਿੱਲੀ ਵਿਚ ਧਰਨੇ ਪ੍ਰਦਰਸ਼ਨ ਕਰਦੀਆ ਆਈਆ ਹਨ। ਐਸਵਾਈਐਲ ਨਹਿਰ ਨੂੰ ਵੀ ਜਥੇਬੰਦੀਆਂ ਨੇ ਹੀ ਰੋਕਿਆ ਸੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਕ ਜਿੰਮੇਵਾਰ ਅਹੁਦੇ ‘ਤੇ ਬੈਠ ਕੇ ਜਥੇਬੰਦੀਆਂ ਨੂੰ ਮਜਾਕ ਵਿਚ ਲੈ ਰਹੇ ਹਨ। ਪਰ ੳਹਨਾ ਕੋਲ ਪੰਜਾਬ ਦੀ ਜਿੰਮੇਵਾਰੀ ਹੋਣ ਦੇ ਨਾ ਤੇ ਉਹਨਾ ਦਾ ਫਰਜ ਬਣਦਾ ਸੀ ਪੰਜਾਬ ਦੇ ਪਾਣੀਆਂ ਤੇ ਹੋਰ ਮੁੱਦਿਆਂ ‘ਤੇ ਰਾਖੀ ਕਰਨਾ। ਪਰ ਉਹ ਕੇਂਦਰ ਸਰਕਾਰ ਨਾਲ ਲੜਨ ਦੀ ਬਿਜਾਏ ਕਿਸਾਨ ਜਥੇਬੰਦੀਆ ਨਾਲ ਤਤਕਾਰ ਲੈ ਰਹੇ ਹਨ ਜੋ ਬਹੁਤ ਹੀ ਗਲਤ ਹੈ। ਪੰਜਾਬੀਆਂ ਦਾ ਇਤਿਹਾਸ ਸਦਾ ਹੀ ਕੁਰਬਾਨੀਆਂ ਨਾਲ ਭਰਿਆ ਹੈ ਜੇਕਰ ਮੁੱਖ ਮੰਤਰੀ ਪੰਜਾਬ ਹੱਥ ਖੜੇ ਕਰਦੇ ਹਨ ਤਾਂ ਜਥੇਬੰਦੀਆਂ ਮੈਦਾਨ ਵਿੱਚ ਆਉਣਗੀਆਂ ਤੇ ਪੰਜਾਬ ਤੇ ਪੰਜਾਬ ਦੇ ਪਾਣੀਆ ਦੀ ਸਦਾ ਰਾਖੀ ਕਰਨਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜਦੋ ਕੇਂਦਰ ਨੇ ਸਿੱਧਾ ਦਖਲ ਦੇ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਤੇ ਕਬਜਾ ਕੀਤਾ ਉਸ ਸਮੇਂ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਦੇਖਦੀ ਰਹੀ ਸੀ ਜੋ ਇਹਨਾਂ ਦੀ ਵੱਡੀ ਗਲਤੀ ਸੀ। ਇਸ ਮੌਕੇ ਊਦੈ ਸਿੰਘ ਹਮੀਦੀ, ਯਾਦਵਿੰਦਰ ਸਿੰਘ ਰਾਜਗੜ੍ਹ, ਜਸਮੇਲ ਸਿੰਘ ਕਾਲੇਕੇ, ਜਸਵੀਰ ਸਿੰਘ ਸੁਖਪੁਰਾ, ਜਸਵੀਰ ਸਿੰਘ ਕਾਲੇਕੇ, ਭੋਲਾ ਸਿੰਘ ਸਹਿਜੜਾ, ਜਸਵਿੰਦਰ ਸਿੰਘ ਮੰਡੇਰ, ਬੁੱਗਰ ਸਿੰਘ ਫਰਵਾਹੀ,ਗੁਰਮੀਤ ਸਿੰਘ ਬਦੋਵਾਲ, ਅਮਰਜੀਤ ਸਿੰਘ ਮਹਿਲ ਕਲਾ,ਕੁਲਦੀਪ ਸਿੰਘ ਹਮੀਦੀ,ਇੰਦਰਜੀਤ ਸਿੰਘ ਧਨੌਲਾ, ਜਗਤ ਸਿੰਘ ਧੂਰਕੋਟ, ਗੁਰਪ੍ਰੀਤ ਸਿੰਘ ਝੰਡਾ,ਬਲਵਿੰਦਰ ਸਿੰਘ ਛਾਪਾ,ਬੂਟਾ ਸਿੰਘ ਮੱਲੀਆ, ਰੁਪਿੰਦਰ ਸਿੰਘ ਟੱਲੇਵਾਲ, ਨੱਥਾ ਸਿੰਘ ਸੰਘੇੜਾ,ਬਲਜਿੰਦਰ ਸਿੰਘ, ਟੇਕ ਸਿੰਘ ਪੱਤੀ ਸੇਖਵਾ, ਸਰਬਜੀਤ ਸਿੰਘ ਸਹੌਰ, ਜਗਸੀਰ ਸਿੰਘ, ਮਨਜਿੰਦਰ ਸਿੰਘ ਧੂਰਕੋਟ ਆਦਿ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.