Posted inਬਰਨਾਲਾ ਹੰਡਿਆਇਆ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ 2 ਵਿਅਕਤੀ ਕਾਬੂ Posted by overwhelmpharma@yahoo.co.in May 12, 2025 ਹੰਡਿਆਇਆ, 12 ਮਈ (ਰਵਿੰਦਰ ਸ਼ਰਮਾ) – ਹੰਡਿਆਇਆ ਪੁਲਿਸ ਵੱਲੋਂ ਮੋਬਾਇਲ ਲੁੱਟ ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਪ੍ਰਗਟ ਸਿੰਘ ਉਰਫ ਗੋਸ਼ਾ ਪੁੱਤਰ ਸੁਖਪਾਲ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਤਿੰਨ ਲੁੱਟ ਖੋਹ ਕੀਤੇ ਮੋਬਾਇਲ ਅਤੇ ਹੀਰੋ ਸਪਲੈਂਡਰ ਨੰਬਰੀ ਪੀਬੀ 10 ਜੀਪੀ 1783 ਬਰਾਮਦ ਕਰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਉਹਨਾਂ ਨਾਲ ਸਹਾਇਕ ਥਾਣੇਦਾਰ ਬੂਟਾ ਸਿੰਘ,ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੌਲਦਾਰ ਜਸਵੰਤ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ। Post navigation Previous Post ਚਿੱਟੇ ਲਈ ਪੈਸੇ ਨਾ ਮਿਲਣ ‘ਤੇ ਨਸ਼ੇੜੀ ਨੇ ਖੁਦ ਨੂੰ ਲਾਈ ਅੱਗ, ਬੁਰੀ ਤਰ੍ਹਾਂ ਝੁਲ਼ਸਿਆNext Postਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ, ਮੰਗਲਵਾਰ ਤੋਂ ਖੁੱਲ੍ਹਣਗੇ ਵਿਦਿਅਕ ਅਦਾਰੇ : ਡਿਪਟੀ ਕਮਿਸ਼ਨਰ