Posted inਬਰਨਾਲਾ ਬਰਨਾਲਾ ਪੁਲਿਸ ਤੇ ਗੈਂਗਸਟਰ ਵਿਚਕਾਰ ਫਾਇਰਿੰਗ, ਗੈਂਗਸਟਰ ਜ਼ਖ਼ਮੀ Posted by overwhelmpharma@yahoo.co.in May 13, 2025 – ਦੁੱਲੇਕੇ ਗੈਂਗ ਦਾ ਸਰਗਰਮ ਗੁਰਗਾ ਹੈ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਬਰਨਾਲਾ, 13 ਮਈ (ਰਵਿੰਦਰ ਸ਼ਰਮਾ) : ਮੰਗਲਵਾਰ ਦਿਨ ਚੜ੍ਹਦਿਆਂ ਹੀ ਜ਼ਿਲ੍ਹਾ ਬਰਨਾਲਾ ਵਿਖੇ ਵਿਧਾਤਾ-ਟੱਲੇਵਾਲ ਪੁੱਲ ਦੇ ਲਿੰਕ ਰੋਡ ‘ਤੇ ਗੈਂਗਸਟਰ ਤੇ ਪੁਲਿਸ ਵਿਚਕਾਰ ਹੋਈ ਫਾਇਰਿੰਗ ਵਿੱਚ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਦਿਆਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਥਾਣਾ ਟੱਲੇਵਾਲ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੂੰ ਮੁਖਬਰੀ ਮਿਲੀ ਸੀ ਕਿ ਇੱਥੇ ਕੋਈ ਵੱਡੀ ਮੂਵਮੈਂਟ ਹੋਣ ਵਾਲੀ ਹੈ। ਜਿਸ ਕਾਰਨ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਸੀਆਈਏ ਸਟਾਫ ਬਰਨਾਲਾ ਦੀ ਟੀਮ ਅਤੇ ਥਾਣਾ ਟੱਲੇਵਾਲ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਇਕ ਬਿਨਾਂ ਨੰਬਰੀ ਪਲੈਟੀਨਾ ਮੋਟਰਸਾਈਕਲ ‘ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇੰਨੇ ਵਿੱਚ ਹੀ ਉਸਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਨਿਵਾਸੀ ਮਹਿਲ ਖ਼ੁਰਦ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਜੋ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜ਼ਖਮੀ ਹੋ ਗਿਆ, ਜਿਸਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਗੈਂਗਸਟਰ ਪਾਸੋਂ ਇਕ 30 ਬੋਰ ਦਾ ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਮੁਲਜ਼ਮ ਬਾਰੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। – ਕੌਣ ਹੈ ਲਵਪ੍ਰੀਤ ਸਿੰਘ ਜੰਡੂ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਗੈਂਗਸਟਰ ਲਵਪ੍ਰੀਤ ਸਿੰਘ ਜੰਡੂ ਸੁੱਖਾ ਦੁੱਲੇਕੇ ਗੈਂਗ ਦਾ ਸਰਗਰਮ ਗੁਰਗਾ ਹੈ। ਜਿਸਦੇ ਖਿਲਾਫ ਇਰਾਦਾ-ਏ-ਕਤਲ, ਫ਼ਿਰੌਤੀ ਮੰਗਣ ਅਤੇ ਅਸਲਾ ਐਕਟ ਅਧੀਨ ਬਰਨਾਲਾ, ਲੁਧਿਆਣਾ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਮਾਮਲੇ ਦਰਜ ਹਨ। ਮੁਲਜ਼ਮ 2023 ਵਿੱਚ ਅਰਮੇਨੀਆ ਚੱਲਿਆ ਗਿਆ ਸੀ। ਉੱਥੋ ਫਿਰ ਦੁੱਬਈ ਚਲਾ ਗਿਆ। ਫਿਰ ਸਾਲ 2024 ਵਿੱਚ ਵਾਪਸ ਭਾਰਤ ਆ ਗਿਆ ਸੀ ਤੇ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ। Post navigation Previous Post ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ, ਮੰਗਲਵਾਰ ਤੋਂ ਖੁੱਲ੍ਹਣਗੇ ਵਿਦਿਅਕ ਅਦਾਰੇ : ਡਿਪਟੀ ਕਮਿਸ਼ਨਰNext Postਅੱਜ ਅਚਨਚੇਤ ਪੰਜਾਬ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਵਾਨਾਂ ਦਾ ਹੌਂਸਲਾ ਵਧਾਇਆ