Posted inਬਰਨਾਲਾ ਚੋਰੀ ਦੇ ਦਸ ਮੋਟਰਸਾਇਕਲਾਂ ਸਣੇ ਦੋ ਕਾਬੂ, ਇਕ ਦੀ ਭਾਲ ਜਾਰੀ Posted by overwhelmpharma@yahoo.co.in May 14, 2025 ਬਰਨਾਲਾ, 13 ਮਈ (ਰਵਿੰਦਰ ਸ਼ਰਮਾ) : ਥਾਣਾ ਟੱਲੇਵਾਲ ਦੀ ਪੁਲਿਸ ਨੇ ਦੋ ਚੋਰਾਂ ਨੂੰ ਚੋਰੀ ਦੇ ਦਸ ਮੋਟਰਸਾਇਕਲਾਂ ਸਣੇ ਕਾਬੂ ਕੀਤਾ ਹੈ। ਜੋ ਵੱਖ-ਵੱਖ ਜਿਲ੍ਹਿਆਂ ’ਚੋਂ ਚੋਰੀ ਕੀਤੇ ਹੋਏ ਸਨ। ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਬਾਰੂ ਸਿੰਘ ਵਾਸੀ ਮਹਿਲ ਕਲਾਂ ਨੂੰ ਕਾਬੂ ਕਰਕੇ ਇਕ ਮੋਟਰਸਾਇਕਲ ਬਰਾਮਦ ਕੀਤਾ ਗਿਆ। ਜਿਸ ਦਾ ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਲੈਣ ਉਪਰੰਤ ਉਸ ਨੇ ਆਪਣੇ ਸਾਥੀ ਭਵਨਜੀਤ ਸਿੰਘ ਵਾਸੀ ਮਹਿਲ ਖੁਰਦ ਦੀ ਜਾਣਕਾਰੀ ਦਿੱਤੀ। ਜਿਸ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲੈ ਉਸ ਕੋਲੋਂ ਚੋਰੀ ਕੀਤੇ 9 ਮੋਟਰਸਾਇਕਲ ਜੋ ਗਹਿਲ ਪਿੰਡ ਦੀ ਨਹਿਰੀ ਕੋਠੀ ਦੇ ਖੰਡਰ ਕਮਰਿਆਂ ’ਚ ਲੁਕੋ ਰੱਖੇ ਹੋਏ ਸਨ, ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਉਕਤ ਕਾਬੂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਹੋਰ ਰਿਮਾਂਡ ਲੈ ਕੇ ਗਿਰੋਹ ’ਚ ਸ਼ਾਮਿਲ ਹੋਰ ਮੈਂਬਰਾਂ ਨੂੰ ਵੀ ਗ੍ਰਿਫਤ ’ਚ ਲਿਆ ਜਾਵੇਗਾ। Post navigation Previous Post ਦੇਸ਼ ਨੂੰ ਅਜ਼ਾਦ ਹੋਏ 77 ਸਾਲ ਹੋਏ ਤੇ ਅਮਰੀਕੀ ਰਾਸ਼ਟਰਪਤੀ ਕਹਿੰਦਾ ਹਜ਼ਾਰਾਂ ਸਾਲ ਪੁਰਾਣਾ ਮਸਲਾ : ਮੀਤ ਹੇਅਰNext Postਬਰਨਾਲਾ ਪੁਲਿਸ ਵੱਲੋਂ ਸਰਚ ਅਪਰੇਸ਼ਨ ਦੌਰਾਨ ਨਸ਼ਿਆਂ ਦੇ ਹੋਟਸਪੋਟ ਥਾਵਾਂ ’ਤੇ ਚਲਾਇਆ ਸਰਚ ਆਪਰੇਸ਼ਨ