Posted inਬਰਨਾਲਾ ਬਰਨਾਲਾ ’ਚ ਹਨੀਟ੍ਰੈਪ ਗਿਰੋਹ ਦਾ ਪਰਦਾਫ਼ਾਸ਼, ਇਕ ਔਰਤ ਸਣੇ 3 ਕਾਬੂ, ਇਕ ਫ਼ਰਾਰ Posted by overwhelmpharma@yahoo.co.in May 15, 2025 ਬਰਨਾਲਾ, 15 ਮਈ (ਰਵਿੰਦਰ ਸ਼ਰਮਾ) : ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਬਰਨਾਲਾ ’ਚ ਹਨੀਟ੍ਰੈਪ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਇਕ ਔਰਤ ਸਣੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਨੌਜਵਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੀੜ੍ਹਤ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਇਕ ਔਰਤ ਵਲੋਂ ਉਸ ਨੂੰ ਪਹਿਲਾਂ ਤਾਂ ਕਿਸੇ ਬਹਾਨੇ ਸੇਖਾ ਰੋਡ ਗਲੀ ਨੰਬਰ 4 ’ਚ ਸਥਿਤ ਆਪਣੇ ਘਰ ਬੁਲਾਇਆ ਗਿਆ। ਜਦੋਂ ਉਹ ਉੱਥੇ ਪਹੁੰਚਿਆਂ ਤਾਂ ਉਸ ਨੇ ਇਹ ਕਹਿੰਦਿਆਂ ਬਿਨਾਂ ਵਜ੍ਹਾ ਰੌਲਾ ਪਾ ਦਿੱਤਾ ਕਿ ਇਹ ਮੇਰੇ ਨਾਲ ਛੇੜਛਾੜ ਕਰ ਰਿਹਾ ਸੀ। ਜਿਸ ’ਤੇ 3 ਨੌਜਵਾਨ ਉੱਥੇ ਆ ਗਏ। ਜਿੰਨ੍ਹਾਂ ਆਉਂਦੀਆਂ ਹੀ ਧਮਕੀਆਂ ਦਿੱਤੀਆਂ ਕਿ ਸਾਨੂੰ ਪੈਸੇ ਦੇ, ਨਹੀਂ ਤਾਂ ਤੇਰੀ ਗਲਤ ਵੀਡਿਓ ਬਣਾਕੇ ਤੈਨੂੰ ਬਦਨਾਮ ਕਰਾਂਗੇ। ਪਰ ਇੰਨੇ ’ਚ ਹੀ ਉਹ ਕਿਸੇ ਤਰ੍ਹਾਂ ਉੱਥੋਂ ਭੱਜ ਆਇਆ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ, ਜਿੰਨ੍ਹਾਂ ’ਚ ਮੁੱਖ ਮੁਲਜ਼ਮ ਔਰਤ ਜਸਵੀਰ ਕੌਰ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੰਨ੍ਹਾਂ ਦੇ ਚੌਥੇ ਸਾਥੀ ਦੀਪੇ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਿਸਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Post navigation Previous Post ਜ਼ਮੀਨ ਦੀ ਉਪਜਾਓੂ ਸ਼ਕਤੀ ਵਧਾਉਣ ਲਈ ਦਾਲਾਂ ਦੀ ਕਾਸ਼ਤ ਕੀਤੀ ਜਾਵੇ : ਡਿਪਟੀ ਕਮਿਸ਼ਨਰNext Postਛੁੱਟੀ ’ਤੇ ਆਏ ਫ਼ੌਜੀ ਕੋਲੋਂ 225 ਗ੍ਰਾਮ ਹੈਰੋਇਨ ਬਰਾਮਦ, ਗ੍ਰਿਫ਼ਤਾਰ