Posted inਅੰਮ੍ਰਿਤਸਰ ਦਿਨ-ਦਿਹਾੜੇ ਨੋਟ ਬਦਲਣ ਦੇ ਬਹਾਨੇ ਦੁਕਾਨਦਾਰ ਦਾ ਕਤਲ! Posted by overwhelmpharma@yahoo.co.in May 26, 2025 ਅੰਮ੍ਰਿਤਸਰ, 26 ਮਈ (ਰਵਿੰਦਰ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਦਿਨ-ਦਿਹਾੜੇ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਾਲ ਬਜ਼ਾਰ ਵਿੱਚ ਇੱਕ ਨੋਟ ਬਦਲਣ ਵਾਲੀ ਦੁਕਾਨ ’ਤੇ 2 ਲੁਟੇਰੇ ਆਏ ਅਤੇ ਦੁਕਾਨ ਮਾਲਕ ਅਤੇ ਉਸ ਦੇ ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹਮਲਾ ਕਰਨ ਤੋਂ ਬਾਅਦ ਲੁਟੇਰੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ। ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਪਿਓ ਦੀ ਮੌਤ ਹੋ ਚੁੱਕੀ ਹੈ। – ਪਿਤਾ-ਪੁੱਤਰ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਜਦੋਂ ਇਹ ਘਟਨਾ ਵਾਪਰ ਰਹੀ ਸੀ, ਪੁਲਿਸ ਕੁਝ ਮੀਟਰ ਦੀ ਦੂਰੀ ’ਤੇ ਚਲਾਨ ਕੱਟ ਰਹੀ ਸੀ। ਘਟਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਪਿਤਾ-ਪੁੱਤਰ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਮੌਤ ਹੋ ਚੁੱਕੀ ਹੈ ਜਦਕਿ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ। – ਚਸ਼ਮਦੀਦ ਨੇ ਦਿੱਤੀ ਜਾਣਕਾਰੀ ਘਟਨਾ ਵਾਲੀ ਥਾਂ ’ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ 2 ਲੋਕ ਦੁਕਾਨ ‘ਤੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਨਵੇਂ ਨੋਟਾਂ ਦੀ ਲੋੜ ਹੈ, ਜਦੋਂ ਦੋਵੇਂ ਪਿਓ-ਪੁੱਤ ਆਪਣੇ ਗੋਦਾਮ ਵਿੱਚ ਨੋਟ ਲੈਣ ਲਈ ਗਏ ਤਾਂ ਲੁਟੇਰੇ ਵੀ ਉਨ੍ਹਾਂ ਪਿੱਛੇ ਚਲੇ ਗਏ ਜਿੱਥੇ ਦੋਵਾਂ ਲੁਟੇਰਿਆਂ ਨੇ ਦੁਕਾਨਦਾਰ ਕੁਲਦੀਪ ਅਤੇ ਉਸ ਦੇ ਪੁੱਤਰ ਦਿਨੇਸ਼ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਥੋਂ ਪੈਸੇ ਲੈ ਕੇ ਫਰਾਰ ਹੋ ਗਏ। Post navigation Previous Post ਹੁਣ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤੀ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ, ਕਰੋੜਾਂ ਦੀ ਪ੍ਰਾਪਰਟੀ ਵੀ ਹੋਈ ਫ੍ਰੀਜ਼Next Postਸੋਸ਼ਲ ਮੀਡੀਆ ਸਟਾਰ ਸੁੱਖ ਰੱਤਿਆ ਨੂੰ ਕਤਲ ਦੇ ਦੋਸ਼ਾਂ ਹੇਠ ਪੁਲਿਸ ਨੇ ਕੀਤਾ ਗ੍ਰਿਫ਼ਤਾਰ