Posted inਚੰਡੀਗੜ੍ਹ ਸੋਸ਼ਲ ਮੀਡੀਆ ਸਟਾਰ ਸੁੱਖ ਰੱਤਿਆ ਨੂੰ ਕਤਲ ਦੇ ਦੋਸ਼ਾਂ ਹੇਠ ਪੁਲਿਸ ਨੇ ਕੀਤਾ ਗ੍ਰਿਫ਼ਤਾਰ Posted by overwhelmpharma@yahoo.co.in May 26, 2025 ਚੰਡੀਗੜ੍ਹ, 26 ਮਈ (ਰਵਿੰਦਰ ਸ਼ਰਮਾ) : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਅਜੀਬੋ-ਗਰੀਬ ਕਾਰਨਾਮੇ ਕਰਕੇ ਆਏ ਦਿਨ ਕਾਫੀ ਲੋਕ ਪ੍ਰਸਿੱਧ ਹੁੰਦੇ ਰਹਿੰਦੇ ਹਨ, ਜੋ ਬਾਅਦ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਜੋੜ ਲੈਂਦੇ ਹਨ ਅਤੇ ਲੋਕਾਂ ਦੁਆਰਾ ਉਨ੍ਹਾਂ ਨੂੰ ਪਸੰਦ ਕੀਤਾ ਜਾਣ ਲੱਗ ਪੈਂਦਾ ਹੈ। ਹੁਣ ਇੰਨੀ ਦਿਨੀਂ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਇਸ ਵਾਰ ਚਰਚਾ ਦਾ ਵਿਸ਼ਾ ਉਸਦੀ ਕੋਈ ਵੀਡੀਓ ਜਾਂ ਰੀਲ ਨਹੀਂ ਹੈ, ਬਲਕਿ ਇਸ ਵਾਰ ਉਸ ਨੂੰ ਕਤਲ ਦੇ ਵੱਡੇ ਇਲਜ਼ਾਮ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੰਟੈਂਟ ਕ੍ਰਿਏਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁੱਖ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੁੱਖ ਰਤੀਆ ’ਤੇ ਮੁੰਬਈ ਵਿੱਚ ਕੰਟਰੈਕਟ ਉਤੇ ਇੱਕ ਔਰਤ ਦਾ ਗਲ਼ਾ ਵੱਢਣ ਦਾ ਵੱਡਾ ਇਲਜ਼ਾਮ ਹੈ। ਮਿਲੀ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਵਿੱਚ ਸੁੱਖ ਰਤੀਆ ਦੇ ਮਾਮੇ ਦਾ ਪੁੱਤਰ ਵੀ ਉਸ ਦੇ ਨਾਲ ਸੀ। ਉਸਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਦੋਵਾਂ ਨੂੰ ਉੱਤਰ ਪ੍ਰਦੇਸ਼ ਦੀ ਨੋਇਡਾ ਐਸਟੀਐਫ ਨੇ ਮੁੰਬਈ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਪੁਲਿਸ ਪੁੱਛਗਿੱਛ ਦੌਰਾਨ ਉਹਨਾਂ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ 5 ਲੱਖ ਰੁਪਏ ਦਾ ਇਕਰਾਰਨਾਮਾ ਲੈ ਕੇ ਔਰਤ ਦਾ ਕਤਲ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁੱਖ ਰਤੀਆ ਨੇ 18 ਮਈ 2025 ਦੀ ਰਾਤ ਨੂੰ ਨਵੀਂ ਮੁੰਬਈ ਦੇ ਸੈਕਟਰ 5 ਵਿੱਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ। ਔਰਤ ਦੀ ਪਛਾਣ ਅਲਵਿਨਾ ਕਿਸ਼ੋਰ ਸਿੰਘ ਉਰਫ ਅਲਵਿਨਾ ਆਦਮ ਅਲੀ ਖਾਨ (27) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੁਖਪ੍ਰੀਤ ਸਿੰਘ ਅਤੇ ਉਸਦੇ ਮਾਮੇ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Post navigation Previous Post ਦਿਨ-ਦਿਹਾੜੇ ਨੋਟ ਬਦਲਣ ਦੇ ਬਹਾਨੇ ਦੁਕਾਨਦਾਰ ਦਾ ਕਤਲ!Next Postਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ ! 2 ਜੂਨ ਤੋਂ ਹੋਣਗੀਆਂ ਗਰਮੀ ਦੀਆਂ ਛੁੱਟੀਆਂ