Posted inਬਰਨਾਲਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 18 ਫਰਵਰੀ ਨੂੰ Posted by overwhelmpharma@yahoo.co.in Feb 15, 2025 ਬਰਨਾਲਾ, 15 ਫਰਵਰੀ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਐਸ.ਵੀ. ਇੰਡਸਟਰੀਜ਼, ਭੀਖੀ ਰੋਡ, ਬਰਨਾਲਾ ਨਾਲ ਤਾਲਮੇਲ ਕਰਕੇ 18 ਫਰਵਰੀ 2025 (ਦਿਨ ਮੰਗਲਵਾਰ) ਨੂੰ ਸਵੇਰੇ 10:00 ਵਜੇ ਤੋਂ ਐਸ.ਵੀ.ਇੰਡਸਟਰੀਜ਼, ਭੀਖੀ ਰੋਡ ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਐਸ.ਵੀ. ਇੰਡਸਟਰੀਜ਼ ਵੱਲੋਂ ਆਫਿਸ ਸਟਾਫ਼ ਦੀਆਂ ਅਸਾਮੀਆਂ ( ਲੜਕੇ, ਲੜਕੀਆਂ ਦੋਵਾਂ ਲਈ) ਜਿਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ, ਮਾਰਕੀਟਿੰਗ ਦੀਆਂ ਅਸਾਮੀਆਂ (ਕੇਵਲ ਲੜਕੇ), ਜਿਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਅਣਸਕਿੱਲਡ ਲੇਬਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ। ਉਪਰੋਕਤ ਅਸਾਮੀਆਂ ਲਈ ਉਮਰ ਹੱਦ ਘੱਟੋ-ਘੱਟ 18 ਸਾਲ ਹੈ ਉਹਨਾਂ ਦੱਸਿਆ ਕਿ ਉਕਤ ਆਫਿਸ ਸਟਾਫ ਅਤੇ ਮਾਰਕੀਟਿੰਗ ਦੀਆਂ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ, ਅਧਾਰ ਕਾਰਡ, ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 9417039072 ‘ਤੇ ਸੰਪਰਕ ਕਰੋ। Post navigation Previous Post ਸਰਕਾਰ ਵਲੋਂ ਲੋਕਾਂ ਨੂੰ ਏਜੰਟਾਂ ਦੀ ਧੋਖਾਧੜੀ ਤੋਂ ਬਚਾਉਣ ਲਈ ਅਹਿਮ ਪਹਿਲਕਦਮੀਆਂ: ਡੀ.ਸੀ. ਪੂਨਮਦੀਪ ਕੌਰNext Postਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 15 ਫਰਵਰੀ ਤੋਂ ਦਫਾ 144 ਲਾਗੂ