Posted inਅੰਮ੍ਰਿਤਸਰ ਤਿੰਨ ਨਸ਼ਾ ਤਸਕਰ ਹੈਰੋਇਨ ਤੇ ਅਸਲੇ ਸਣੇ ਕਾਬੂ Posted by overwhelmpharma@yahoo.co.in May 28, 2025 ਅੰਮ੍ਰਿਤਸਰ, 28 ਮਈ (ਰਵਿੰਦਰ ਸ਼ਰਮਾ) : ਪੰਜਾਬ ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇਕ ਢਾਬੇ ਤੋਂ 3 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਪੁਲਿਸ ਸਟੇਸ਼ਨ ਐਨਟੀਐਫ ਮੋਹਾਲੀ ਵਿੱਚ ਐਫਆਈਆਰ ਦਰਜ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ-ਅਟਾਰੀ ਰੋਡ ‘ਤੇ ਸਥਿਤ ਸ਼ੰਕਰ ਢਾਬੇ ਤੋਂ ਤਿੰਨ ਨਸ਼ਾ ਤਸਕਰਾਂ ਪਾਸੋਂ ਚਾਰ PX5 ਸਪੋਰਟਸ ਪਿਸਤੌਲ, 521 ਗ੍ਰਾਮ ਹੈਰੋਇਨ, ਸੱਤ ਮੈਗਜ਼ੀਨ ਅਤੇ 55 ਕਾਰਤੂਸ ਬਰਾਮਦ ਹੋਏ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮਨਿੰਦਰਜੀਤ ਸਿੰਘ, ਪੀਟਰ ਅਤੇ ਲਵਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਪੂਰੇ ਨੈੱਟਵਰਕ ਦਾ ਪਤਾ ਲਗਾ ਲਿਆ ਜਾਵੇਗਾ। Post navigation Previous Post ਵਿਦਿਆਰਥੀਆਂ ਨੇ ਇਕ ਦਿਨ ਬਿਤਾਇਆ ਐਸ.ਐਸ.ਪੀ. ਨਾਲ, ਅਨੁਸ਼ਾਸਨ, ਸਮਰਪਣ ਅਤੇ ਸੇਵਾ ਦਾ ਸਿੱਖਿਆ ਪਾਠNext Postਚੰਡੀਗੜ੍ਹ ਵਿਖੇ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ, ਲੁਧਿਆਣਾ ਤੋਂ ਕੀਤਾ ਗਿਆ ਸੀ ਰੈਫਰ