Posted inਚੰਡੀਗੜ੍ਹ ਚੰਡੀਗੜ੍ਹ ਵਿਖੇ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ, ਲੁਧਿਆਣਾ ਤੋਂ ਕੀਤਾ ਗਿਆ ਸੀ ਰੈਫਰ Posted by overwhelmpharma@yahoo.co.in May 28, 2025 ਚੰਡੀਗੜ੍ਹ, 28 ਮਈ (ਰਵਿੰਦਰ ਸ਼ਰਮਾ) : ਚੰਡੀਗੜ੍ਹ ਦੇ 32 ਸੈਕਟਰ ’ਚ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਦੇ ਫ਼ੈਲਦਿਆਂ ਹੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਕੋਰੋਨਾ ਮੁੜ੍ਹ ਤੋਂ ਆਪਣੇ ਖ਼ਤਰਨਾਕ ਰੂਪ ’ਚ ਆਉਣ ਲੱਗਿਆ ਹੈ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦਾ ਰਹਿਣਾ ਵਾਲਾ ਸੀ ਤੇ ਉਸ ਦੀ ਉਮਰ 40 ਸਾਲ ਦੀ ਸੀ। ਜਿਸਦੀ ਬੁੱਧਵਾਰ ਸਵੇਰੇ ਕੋਵਿਡ ਸੰਕਰਮਣ ਕਾਰਨ ਮੌਤ ਹੋਈ ਹੈ। – ਲੁਧਿਆਣਾ ਤੋਂ ਕੀਤਾ ਸੀ ਰੈਫ਼ਰ ਇਹ ਮਰੀਜ਼ ਲੁਧਿਆਣਾ ਤੋਂ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ GMCH-32 ਵਿੱਚ ਰੈਫਰ ਕੀਤਾ ਗਿਆ ਸੀ। ਉਸਨੂੰ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ, ਜਿੱਥੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਦੋ ਵੈਂਟੀਲੇਟਰ ਵੀ ਲਗਾਏ ਗਏ ਸਨ। ਇਹ ਚੰਡੀਗੜ੍ਹ ਦੀ ਕਿਸੇ ਸਿਹਤ ਸਹੂਲਤ ਵਿੱਚ ਇਸ ਸਾਲ ਸਾਹਮਣੇ ਆਇਆ ਪਹਿਲਾ ਪੁਸ਼ਟ ਕੋਵਿਡ ਪਾਜ਼ੇਟਿਵ ਮਾਮਲਾ ਹੈ। ਇਸ ਮਰੀਜ਼ ਦੀ ਮੌਤ ਇੱਕ ਗੰਭੀਰ ਸੰਕੇਤ ਵਜੋਂ ਦੇਖੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਰੀਜ਼ ਵਿੱਚ ਕੋਵਿਡ ਦਾ ਨਵਾਂ JN.1 ਵੇਰੀਐਂਟ ਸੀ ਜਾਂ ਨਹੀਂ। Post navigation Previous Post ਤਿੰਨ ਨਸ਼ਾ ਤਸਕਰ ਹੈਰੋਇਨ ਤੇ ਅਸਲੇ ਸਣੇ ਕਾਬੂNext PostCOVID-positive patient dies in Chandigarh, referred from Ludhiana