ਸ਼ੇਰਪੁਰ, 29 ਮਈ (ਰਵਿੰਦਰ ਸ਼ਰਮਾ) : ਨੌਸਰਬਾਜ ਠੱਗਾਂ ਵੱਲੋਂ ਆਏ ਦਿਨ ਨਵੇ ਨਵੇ ਠੱਗੀ ਦੇ ਤਰੀਕੇ ਅਪਣਾਏ ਜਾਦੇ ਹਨ, ਅਜਿਹਾ ਹੀ ਇੱਕ ਮਾਮਲਾ ਕਸਬਾ ਸ਼ੇਰਪੁਰ ਵਿਖੇ ਸਾਹਮਣੇ ਆਇਆ ਹੈ , ਜਿੱਥੇ ਇੱਕ ਠੱਗ ਨੌਜਵਾਨ ਕਰਿਆਣੇ ਦੀ ਦੁਕਾਨ ਤੋਂ ਦਿਨ ਦਿਹਾੜੇ 5 ਕਿਲੋ ਬਦਾਮ ਲੈਕੇ ਫੁਰਰ ਹੋ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਦੁਕਾਨਦਾਰ ਅਸਵਨੀ ਕੁਮਾਰ ਕਾਲਾ ਨੇ ਦੱਸਿਆ ਕਿ ਇੱਕ ਨੌਜਵਾਨ ਨੇ 5 ਕਿਲੋ ਬਦਾਮ ਲੈ ਸਨ ਅਤੇ ਬਦਾਮ ਦੀ ਪੈਮੈਟ ਆਨਲਾਇਨ ਕਰਨ ਲੱਗਾ, ਪ੍ਰੰਤੂ ਪੈਮੈਟ ਕੀਤੇ ਬਗੈਰ ਬਦਾਮ ਲੈਕੇ ਫਰਾਰ ਹੋ ਗਿਆ।

