Posted inFraud Ludhiana ਕੈਬਨਿਟ ਮੰਤਰੀ ਪੰਜਾਬ ਦਾ ਫ਼ਰਜ਼ੀ ਪੀ.ਏ. ਗ੍ਰਿਫ਼ਤਾਰ, ਪ੍ਰਾਪਟਰੀ ਡੀਲਰ ਤੋਂ ਮੰਗੀ 3 ਲੱਖ ਰੁਪਏ ਦੀ ਰਿਸ਼ਵਤ Posted by overwhelmpharma@yahoo.co.in February 16, 2025No Comments ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਖ਼ੁਦ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਪੀ.ਏ. ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਮੁਲਜ਼ਮ ਲੋਕਾਂ ਤੋਂ ਕੰਮ ਕਰਵਾਉਣ ਬਦਲੇ ਪੈਸੇ ਲੈਂਦਾ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਕੁਲਦੀਪ ਸਿੰਘ ਨੇ ਵਰਿੰਦਰ ਪ੍ਰਾਪਰਟੀ ਡੀਲਰ ਤੋਂ ਕੁਝ ਕੰਮ ਕਰਵਾਉਣ ਬਦਲੇ 3 ਲੱਖ ਰੁਪਏ ਲਏ ਸਨ। ਜਿਸ ਤੋਂ ਬਾਅਦ ਜਦੋਂ ਪੀੜ੍ਹਤ ਨੂੰ ਮੁਲਜ਼ਮ ਬਾਰੇ ਪਤਾ ਲੱਗਾ ਤਾਂ ਉਸ ਨੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਦਿੱਤੀ। ਜਿਸ ਉਪਰੰਤ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੀੜ੍ਹਤ ਵਰਿੰਦਰ ਸਿੰਘ ਨੇ ਦੋਸ਼ ਲਗਾਏ ਹਨ ਕਿ ਪ੍ਰਾਪਰਟੀ ’ਚ ਕਿਸੇ ਨੇ ਉਸ ਨਾਲ ਧੋਖਾ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਉਹ ਆਪਣੇ ਦੋਸਤ ਬਿੱਟੂ ਭਾਂਟੀਆ ਰਾਹੀਂ ਮੁਲਜ਼ਮ ਦੇ ਸੰਪਰਕ ’ਚ ਆਇਆ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਕੁਲਦੀਪ ਨਾਲ 5 ਲੱਖ ਰੁਪਏ ’ਚ ਡੀਲ ਹੋਈ ਸੀ। ਜਿਸ ’ਚ ਉਸ ਨੇ 3 ਲੱਖ ਰੁਪਏ ਦੇ ਦਿੱਤੇ ਸਨ, ਪਰ ਬਾਅਦ ’ਚ ਪਤਾ ਲੱਗਾ ਕਿ ਕੁਲਦੀਪ ਕੈਬਨਿਟ ਮੰਤਰੀ ਦਾ ਪੀ.ਏ. ਨਹੀਂ ਹੈ। ਲੁਧਿਆਣਾ ਦੇ ਜਮਾਲਪੁਰ ਥਾਣੇ ਦੀ ਪੁਲਿਸ ਹੁਣ ਇਸ ਸਬੰਧੀ ਪੜ੍ਹਤਾਲ ਕਰ ਰਹੀ ਹੈ ਕਿ ਮੁਲਜ਼ਮ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ। Post navigation Previous Post ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 15 ਫਰਵਰੀ ਤੋਂ ਦਫਾ 144 ਲਾਗੂNext Postਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਲਈ ਰਿਹਾਇਸ਼ ਤੇ ਘਰ ਪਹੁੰਚਾਉਣ ਦੀ ਪੇਸ਼ਕਸ਼