Posted inਅੰਮ੍ਰਿਤਸਰ ਮੂੰਹ ਢੱਕ ਕੇ ਸੜਕ ’ਤੇ ਨਿਕਲੇ ਤਾਂ ਪੁਲਿਸ ਕਰੇਗੀ ਕਾਰਵਾਈ! Posted by overwhelmpharma@yahoo.co.in May 30, 2025 ਅੰਮ੍ਰਿਤਸਰ, 30 ਮਈ (ਰਵਿੰਦਰ ਸ਼ਰਮਾ) : ਦਿਨੋਂ ਦਿਨ ਵਧਦੀ ਗਰਮੀ ਦੇ ਮੱਦੇਨਜ਼ਰ ਜਿਆਦਾਤਰ ਲੋਕ ਸੜਕ ’ਤੇ ਨਿਕਲਣ ਸਮੇਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਲੈਂਦੇ ਹਨ, ਪਰ ਹੁਣ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਜਿਸ ਦੇ ਚੱਲਦੇ ਮੂੰਹ ਢੱਕ ਕੇ ਸੜਕ ’ਤੇ ਨਿਕਲਣ ਵਾਲਿਆਂ ’ਤੇ ਕਾਰਵਾਈ ਹੋਵੇਗੀ। ਇਥੋਂ ਤੱਕ ਕਿ ਜੇ ਤੁਸੀਂ ਮੂੰਹ ਢੱਕ ਕੇ ਬਾਹਰ ਸੜਕ ’ਤੇ ਨਿਕਲਦੇ ਹੋ ਤਾਂ ਤੁਹਾਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਤੱਕ ਭੁਗਤਣਾ ਪੈ ਸਕਦਾ ਹੈ। ਜਿਸ ਦੇ ਚੱਲਦੇ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਹਨ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਅਤੇ ਘੱਲੂਘਾਰੇ ਦੀ ਸੰਭਾਵਨਾ ਨੂੰ ਲੈ ਕੇ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਵਿਅਕਤੀ ਜਾਂ ਔਰਤ ਮੂੰਹ ਢੱਕ ਕੇ ਵਹੀਕਲ ਨਾ ਚਲਾਵੇ। ਜੇਕਰ ਕੋਈ ਵੀ ਵਿਅਕਤੀ ਵਹੀਕਲ ਚਲਾਉਂਦੇ ਹੋਏ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਦਾ ਹੈ, ਤਾਂ ਉਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ। ਇਹ ਚਲਾਨ 5000 ਰੁਪਏ ਤੱਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਗਰਮੀ ਜਾਂ ਚਮੜੀ ਦੀ ਬੀਮਾਰੀ ਦਾ ਹਵਾਲਾ ਦੇ ਕੇ ਆਪਣੀ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਆਪਣੀ ਪਹਿਚਾਣ ਲੁਕਾਉਣ ਲਈ ਮੂੰਹ ਢੱਕਣਾ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਹਿਲੇ ਪੜਾਅ ’ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਲੋਕ ਨਹੀਂ ਸੁਧਰੇ, ਤਾਂ ਸਖ਼ਤੀ ਨਾਲ ਚਲਾਨ ਕੱਟੇ ਜਾਣਗੇ। ਉਨ੍ਹਾਂ ਨੇ ਕਿਹਾ ਇਸ ਨਵੇਂ ਨਿਯਮ ਨਾਲ ਜਿੱਥੇ ਇਕ ਪਾਸੇ ਲੋਕਾਂ ਦੀ ਪਹਿਚਾਣ ਸਪੱਸ਼ਟ ਰਹੇਗੀ, ਉਥੇ ਹੀ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਸਹੂਲਤ ਮਿਲੇਗੀ ਤੇ ਕ੍ਰਾਈਮ ਨੂੰ ਹੋਣ ਤੋਂ ਰੋਕਣ ‘ਚ ਮਦਦ ਮਿਲੇਗੀ। ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਮੂੰਹ ਢੱਕ ਕੇ ਵਹੀਕਲ ਚਲਾਉਣ ਤੋਂ ਗੁਰੇਜ਼ ਕਰਨ, ਨਹੀਂ ਤਾਂ ਜ਼ੁਰਮਾਨੇ ਲਈ ਤਿਆਰ ਰਹਿਣ। Post navigation Previous Post ਪਿੰਡ ਦਹਿਲਿਆ ਧਮਾਕੇ ਨਾਲ! ਮੱਚ ਗਈ ਤਰਥੱਲੀ, ਬਲਾਸਟ ’ਚ 25 ਦੇ ਕਰੀਬ ਮਜ਼ਦੂਰ ਜ਼ਖਮੀ, 5 ਦੀ ਮੌਤNext Postਬਰਨਾਲਾ ’ਚ ਪੁਲਿਸ ਦੀ ਗੱਡੀ ’ਚੋਂ ਬਾਹਰ ਕੱਢ ਲੋਕਾਂ ਦੀ ਭੀੜ ਨੇ ਕਿਰਪਾਨਾਂ ਨਾਲ ਵੱਢਿਆ ਵਿਅਕਤੀ