Posted inਬਰਨਾਲਾ ਪੰਜਾਬ ’ਚ ਅਲਕੋਹਲ ਦੀ ਤਸਕਰੀ ’ਚ ਸ਼ਾਮਲ ਰੈਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ Posted by overwhelmpharma@yahoo.co.in May 30, 2025 ਚੰਡੀਗੜ੍ਹ, 30 ਮਈ (ਰਵਿੰਦਰ ਸ਼ਰਮਾ) : ਬਠਿੰਡਾ ’ਚ ਗੈਰ-ਕਾਨੂੰਨੀ ਸ਼ਰਾਬ ਜਾਂ ਸੈਨੇਟਾਈਜ਼ਰ ਬਣਾਉਣ ਲਈ ਵਰਤੀ ਜਾਣ ਵਾਲੀ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪੰਜਾਬ ਆਬਕਾਰੀ ਵਿਭਾਗ ਨੇ ਪਰਦਾਫਾਸ਼ ਕੀਤਾ ਹੈ। ਬਠਿੰਡਾ ਦੇ ਕੋਟ ਸ਼ਮੀਰ ਵਿੱਚ ਇੱਕ ਢਾਬੇ ਨੇੜਿਓਂ ਦੋ ਟੈਂਕਰਾਂ ਤੋਂ ਲਗਪਗ 80,000 ਲੀਟਰ ਐਕਸਟਰਾ ਨਿਊਟਰਲ ਅਲਕੋਹਲ ਜ਼ਬਤ ਕੀਤਾ ਗਿਆ ਹੈ। ਇਸ ਸਬੰਧ ਵਿਚ ਬਠਿੰਡਾ ਦੇ ਚਾਰ ਲੋਕਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਦੋਵਾਂ ਟੈਂਕਰਾਂ ’ਤੇ ਗੁਜਰਾਤ ਰਜਿਸਟ੍ਰੇਸ਼ਨ ਵਾਲੀਆਂ ਨੰਬਰ ਪਲੇਟਾਂ ਸਨ। ਇਨ੍ਹਾਂ ਟੈਂਕਰਾਂ ਵਿੱਚ ਈ.ਐੱਨ.ਏ. ਗੁਰਦਾਸਪੁਰ ਦੀ ਵੀ.ਆਰ.ਵੀ. ਹੌਸਪਿਟੈਲਿਟੀ ਡਿਸਟਿਲਰੀ ਤੋਂ ਲੋਡ ਕੀਤਾ ਗਿਆ ਸੀ। ਪੰਜਾਬ ਦੇ ਵਿੱਤ ਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਦਾ ਨਾਜਾਇਜ਼ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਟਾਲਰੈਂਸ ਵਾਲਾ ਰੁਖ਼ ਹੈ। ਉਨ੍ਹਾਂ ਕਿਹਾ ਕਿ ‘‘ਕੁਝ ਲੋਕ ਈਐੱਨਏ ਦੀ ਤਸਕਰੀ ਕਰ ਰਹੇ ਹਨ ਅਤੇ ਇਸ ਨੂੰ ਦੂਜੇ ਰਾਜਾਂ ਵਿੱਚ ਭੇਜ ਰਹੇ ਹਨ, ਜਿੱਥੇ ਇਸ ਨੂੰ ਨਾਜਾਇਜ਼ ਸ਼ਰਾਬ ਨਿਰਮਾਤਾਵਾਂ, ਪਰਫਿਊਮ ਅਤੇ ਸੈਨੇਟਾਈਜ਼ਰ ਨਿਰਮਾਤਾਵਾਂ ਦੇ ਰੂਪ ਵਿੱਚ ਖਰੀਦਦਾਰ ਮਿਲਦੇ ਹਨ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਵਿਭਾਗ ਵੱਲੋਂ ਯੋਜਨਾਬੱਧ ਕਾਰਵਾਈ ਕੀਤੀ ਗਈ ਸੀ। ਸਾਡਾ ਵਿਭਾਗ ਜੀਪੀਐਸ ਟਰੈਕਿੰਗ ਰਾਹੀਂ ਟੈਂਕਰਾਂ ਨੂੰ ਫੜਨ ਦੇ ਯੋਗ ਬਣਿਆ।’’ ਚੀਮਾ ਨੇ ਕਿਹਾ ਕਿ ਪੰਜਾਬ ਦੀ ਇੱਕ ਪ੍ਰਮੁੱਖ ਕੈਮੀਕਲ ਫੈਕਟਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਈਐਨਏ ਨੂੰ ਇਸ ਕੈਮੀਕਲ ਫੈਕਟਰੀ ਵਿੱਚ ਤਬਦੀਲ ਕੀਤਾ ਜਾਣਾ ਸੀ।ਚੀਮਾ ਨੇ ਕਿਹਾ ਕਿ ਵੀਰਵਾਰ ਦੇਰ ਰਾਤ ਕੀਤੀ ਕਾਰਵਾਈ ਵਿੱਚ ਜ਼ਬਤ ਕੀਤੀ ਗਈ ਈ.ਐੱਨ.ਏ. ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਇਸ ਦੀ ਵਰਤੋਂ 50 ਡਿਗਰੀ ਦੇਸੀ ਸ਼ਰਾਬ ਦੀਆਂ 3.75 ਲੱਖ ਬੋਤਲਾਂ ਜਾਂ 75 ਡਿਗਰੀ ਆਈ.ਐੱਮ.ਐੱਫ਼.ਐੱਲ. ਦੀਆਂ 2.50 ਲੱਖ ਬੋਤਲਾਂ ਜਾਂ ਸੈਨੇਟਾਈਜ਼ਰ ਦੀਆਂ 1.10 ਲੱਖ ਬੋਤਲਾਂ ਬਣਾਉਣ ਲਈ ਕੀਤੀ ਜਾ ਸਕਦੀ ਹੈ। Post navigation Previous Post 16 ਏਕੜ ਐਸੋਸੀਏਸ਼ਨ ਦਾ ਵਫਦ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਨੂੰ ਮਿਲਿਆNext Postਚੰਡੀਗੜ੍ਹ ਮਗਰੋਂ ਹੁਣ ਦਿੱਲੀ ਵਿੱਚ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹੋਈ ਮੌਤ, 294 ਕੇਸ ਐਕਟਿਵ