Posted inਬਰਨਾਲਾ 16 ਏਕੜ ਐਸੋਸੀਏਸ਼ਨ ਦਾ ਵਫਦ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਨੂੰ ਮਿਲਿਆ Posted by overwhelmpharma@yahoo.co.in May 30, 2025 ਬਰਨਾਲਾ, 30 ਮਈ (ਰਵਿੰਦਰ ਸ਼ਰਮਾ) : 16 ਏਕੜ ਕੈਪਟਨ ਕਰਮ ਸਿੰਘ ਨਗਰ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦਾ ਇਕ ਵਫਦ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਤੇ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੂੰ ਮਿਲਿਆ। ਪ੍ਰਧਾਨ ਬਾਂਸਲ ਨੇ 16 ਏਕੜ ਦੀਆਂ ਸਮੱਸਿਆਵਾਂ ਜਿਵੇਂ ਕਿ ਸਫਾਈ ਸੇਵਕਾਂ ਦੀ ਘਾਟ, ਰੋਡ ਬਰਮ ’ਤੇ ਆਰਸੀਸੀ ਪਾਉਣਾ, ਪਾਰਕਾਂ ਦੀ ਮੈਂਟੇਨੈਂਸ, ਕਲੋਨੀ ਦੇ ਪਾਰਕਾਂ ’ਚ ਬੱਚਿਆਂ ਲਈ ਝੂਲੇ, 16 ਏਕੜ ਦੀ ਮਾਰਕੀਟ ’ਚ ਇੰਟਰਲਾਕਿੰਗ ਟਾਇਲਾਂ ਲਗਾਉਣ, ਕਲੋਨੀ ਦੇ ਗੇਟ ਨੰਬਰ ਇਕ ਕੋਲ ਅਨਾਜ ਮੰਡੀ ਵੱਲ ਕੂੜਾ ਸੁਟਣਾ ਬੰਦ ਕਰਵਾਉਣ, ਸੀਵਰੇਜ ਦੇ ਮੇਨਹੋਲ ਤੇ ਹੌਦੀਆਂ ਦੀ ਸਫਾਈ ਕਰਵਾਉਣ, ਕਲੋਨੀ ’ਚ ਹੋਰ ਪੌਦੇ ਲਗਾਉਣ ਆਦਿ ਸਮੱਸਿਆਵਾਂ ਬਾਰੇ ਮੰਗ ਪੱਤਰ ਦੇ ਕੇ ਵਿਸਥਾਰ ਪੂਰਵਕ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਹਿਲਾ ਕਲੋਨੀ ਨਗਰ ਸੁਧਾਰ ਟਰੱਸਟ ਅਧੀਨ ਸੀ, ਪਰ ਇਸੇ ਮਹੀਨੇ ਇਹ ਕਲੋਨੀ ਟਰੱਸਟ ਵੱਲੋਂ ਨਗਰ ਕੌਂਸਲ ਨੂੰ ਸੌਂਪ ਦਿੱਤੀ ਸੀ। ਪ੍ਰਧਾਨ ਗੁਰਜੀਤ ਸਿੰਘ ਔਲਖ ਨੇ ਸਾਰੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨਾਲ ਸਾਰੀਆਂ ਜਾਇਜ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਉਂਤਬੰਦੀ ਵੀ ਕੀਤੀ। ਇਸ ਸਮੇਂ ਅਮਨ ਕਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮੇਂ ਵਾਈਸ ਪ੍ਰਧਾਨ ਸੁਭਾਸ਼ ਮਿੱਤਲ ਪੀਐਨਬੀ ਵਾਲੇ, ਖਜਾਨਚੀ ਰਾਜ ਕੁਮਾਰ, ਚੇਅਰਮੈਨ ਗਿਆਨ ਭੋਤਨਾ, ਸਰਪਰਸਤ ਕਮਲੇਸ਼ ਗੋਇਲ, ਰਜਿੰਦਰ ਕਾਂਸਲ, ਡਾ਼ ਰਕੇਸ਼ ਪੁੰਜ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਮੀਡੀਆ ਸਲਾਹਕਾਰ ਸੁਰਿੰਦਰ ਗੋਇਲ ਤੋਂ ਇਲਾਵਾ ਕਲੋਨੀ ਨਿਵਾਸੀ ਵੀ ਹਾਜ਼ਰ ਸਨ। Post navigation Previous Post ਪਤਨੀ ਤੋਂ ਤੰਗ ਹੋ ਕੇ ਪਤੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤNext Postਪੰਜਾਬ ’ਚ ਅਲਕੋਹਲ ਦੀ ਤਸਕਰੀ ’ਚ ਸ਼ਾਮਲ ਰੈਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ