Posted inਬਰਨਾਲਾ ਪਤਨੀ ਤੋਂ ਤੰਗ ਹੋ ਕੇ ਪਤੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ Posted by overwhelmpharma@yahoo.co.in May 30, 2025 ਬਰਨਾਲਾ, 30 ਮਈ (ਰਵਿੰਦਰ ਸ਼ਰਮਾ) : ਪਤਨੀ ਤੋਂ ਤੰਗ ਆ ਕੇ ਪਤੀ ਵਲੋਂ ਜ਼ਹਿਰੀਲ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ 1 ਬਰਨਾਲਾ ਦੀ ਪੁਲਸਿ ਨੂੰ ਦਰਜ ਕਰਵਾਏ ਬਿਆਨਾਂ ’ਚ ਅਮਰਜੀਤ ਕੌਰ ਪਤਨੀ ਗੁਰਮੇਲ ਵਾਸੀ ਬਰਨਾਲਾ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਇੱਕ ਲੜਕੀ ਪੂਜਾ, ਦੋ ਲੜਕੇ ਕੁਲਵਿੰਦਰ ਸਿੰਘ ਅਤੇ ਭਿੰਡਰ ਸਿੰਘ, ਜੋ ਵਿਆਹੇ ਹੋਏ ਹਨ। ਭਿੰਡਰ ਸਿੰਘ ਉਰਫ਼ ਨਿੱਕਾ ਦਾ ਵਿਆਹ ਰੂਬੀ ਵਾਸੀ ਹੰਡਿਆਇਆ ਨਾਲ ਹੋਇਆ ਸੀ। ਭਿੰਡਰ ਸਿੰਘ ਦੀ ਪਤਨੀ ਰੂਬੀ ਉਸ ਨੂੰ ਪਰੇਸ਼ਾਨ ਕਰਦੀ ਸੀ। ਜਿਸ ਕਾਰਨ 27 ਮਈ ਨੂੰ ਰੂਬੀ ਦੀ ਦਾਦੀ ਕਰਤਾਰ ਕੌਰ, ਦਾਦਾ ਬੰਤ ਸਿੰਘ ਅਤੇ ਰੂਬੀ ਦੀ ਭੈਣ ਮੀਨਾ ਭਿੰਡਰ ਸਿੰਘ ਦੇ ਘਰ ਆਏ ਅਤੇ ਗਾਲ੍ਹਾਂ ਕੱਢਣ ਲੱਗੇ। ਇਸ ਨਾਲ ਭਿੰਡਰ ਸਿੰਘ ਪਰੇਸ਼ਾਨ ਹੋ ਗਿਆ। ਉਸਨੇ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਰੂਬੀ ਵਾਸੀ ਜੰਡਾ ਵਾਲਾ ਰੋਡ ਬਰਨਾਲਾ, ਟੀਕੂ ਵਾਸੀ ਪਟਿਆਲਾ, ਕਰਤਾਰ ਕੌਰ, ਬੰਤ ਸਿੰਘ ਵਾਸੀ ਹੰਡਿਆਇਆ ਸਮੇਤ ਦੋ-ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਜ਼ਿਲ੍ਹਾ ਬਰਨਾਲਾ ’ਚ 31 ਮਈ ਨੂੰ ਮੁੜ੍ਹ ਬੰਦ ਰਹੇਗੀ ਬਿਜਲੀ ਸਪਲਾਈNext Post16 ਏਕੜ ਐਸੋਸੀਏਸ਼ਨ ਦਾ ਵਫਦ ਨਗਰ ਕੌਂਸਲ ਦੇ ਪ੍ਰਧਾਨ ਤੇ ਈਓ ਨੂੰ ਮਿਲਿਆ