Posted inਲੁਧਿਆਣਾ ਮਜ਼ਾਕ ਮਜ਼ਾਕ ’ਚ ਏ.ਐੱਸ.ਆਈ ਦੇ ਰਿਵਾਲਵਰ ’ਚੋਂ ਚੱਲੀ ਗੱਲੀ, ਨੌਜਵਾਨ ਦੀ ਮੌਤ ਮਗਰੋਂ ਲਾਸ਼ ਨਹਿਰ ’ਚ ਸੁੱਟੀ Posted by overwhelmpharma@yahoo.co.in Jun 1, 2025 ਲੁਧਿਆਣਾ, 1 ਜੂਨ (ਰਵਿੰਦਰ ਸ਼ਰਮਾ) : ਸ਼ਰਾਬੀ ਹਾਲਤ ਵਿੱਚ ਇੱਕ ਏਐਸਆਈ ਅਤੇ ਉਸ ਦੇ ਦੋ ਸਾਥੀਆਂ ਨੇ ਮਜ਼ਾਕ ਕਰਦੇ ਹੋਏ ਇੱਕ ਨੌਜਵਾਨ ਨੂੰ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਦੇਖ ਕੇ ਏਐਸਆਈ ਘਬਰਾ ਗਿਆ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਲਾਸ਼ ਨੂੰ ਆਪਣੀ ਕਾਰ ਵਿੱਚ ਪਾ ਕੇ ਨਹਿਰ ਵਿੱਚ ਸੁੱਟ ਦਿੱਤਾ। ਜਦੋਂ ਪਰਿਵਾਰ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ। ਜਦੋਂ ਪੁਲਿਸ ਅਧਿਕਾਰੀਆਂ ਨੇ ਮੁਲਜ਼ਮ ਏਐਸਆਈ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ। ਪਰ ਉਦੋਂ ਤੱਕ ਮੋਰਿੰਡਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਅਤੇ ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਗੋਰਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਨੂੰ ਮ੍ਰਿਤਕ ਗੁਰਜਿੰਦਰ ਸਿੰਘ ਗੋਰਾ, ਸੁਖਵਿੰਦਰ ਸਿੰਘ ਉਰਫ਼ ਗਗਨ ਅਤੇ ਅਵਿੰਦਰਪਾਲ ਸਿੰਘ ਉਰਫ਼ ਤੇਮ ਮੁਲਜ਼ਮ ਏ ਐਸ ਆਈ ਨੇ ਇਕੱਠੇ ਸ਼ਰਾਬ ਪੀਤੀ ਸੀ। ਸ਼ਰਾਬ ਦੇ ਨਸ਼ੇ ਵਿੱਚ ਮਜ਼ਾਕ ਕਰਦੇ ਹੋਏ, ਏਐਸਆਈ ਦੇ ਰਿਵਾਲਵਰ ਤੋਂ ਬੰਟੀ ਨੇ ਗੋਲੀ ਚਲਾ ਦਿੱਤੀ। ਅਚਾਨਕ ਗੋਲੀ ਗੁਰਜਿੰਦਰ ਸਿੰਘ ਗੋਰਾ ਨੂੰ ਲੱਗ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਡਰ ਦੇ ਮਾਰੇ ਮੁਲਜ਼ਮਾਂ ਨੇ ਗੁਰਜਿੰਦਰ ਦੀ ਲਾਸ਼ ਕਾਰ ਵਿੱਚ ਪਾ ਕੇ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤੀ।’ – ਇੰਝ ਹੋਇਆ ਮਾਮਲੇ ਦਾ ਖੁਲਾਸਾ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਪੁਲਿਸ ਨੇ ਗੁਰਜਿੰਦਰ ਦੇ ਲਾਪਤਾ ਹੋਣ ਦੀ ਫੋਟੋ ਵਾਇਰਲ ਕੀਤੀ ਤਾਂ ਮੋਰਿੰਡਾ ਪੁਲਿਸ ਨੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਗੁਰਜਿੰਦਰ ਦੀ ਫੋਟੋ ਦਿਖਾਈ। ਮੋਰਿੰਡਾ ਪੁਲਿਸ ਨੇ ਅਣਪਛਾਤੀ ਲਾਸ਼ ਮਿਲਣ ਦੇ ਮਾਮਲੇ ਵਿੱਚ ਗੁਰਜਿੰਦਰ ਦੀ ਲਾਸ਼ ਦਾ ਸਸਕਾਰ ਵੀ ਕਰ ਦਿੱਤਾ ਸੀ। ਜਦੋਂ ਗੁਰਜਿੰਦਰ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਗੁਰਜਿੰਦਰ ਮੁਲਜ਼ਮ ਏਐਸਆਈ ਬੰਟੀ ਅਤੇ ਗਗਨ ਨਾਲ ਕਾਰ ਵਿੱਚ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਮਾਮਲੇ ਦਾ ਖੁਲਾਸਾ ਕੀਤਾ। – ਤਿੰਨੇ ਮੁਲਜ਼ਮ ਗ੍ਰਿਫ਼ਤਾਰ ਏਡੀਸੀਪੀ ਮਨਦੀਪ ਸਿੰਘ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਕਤਲ ਕਰਨ ਤੋਂ ਬਾਅਦ, ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਬਜਾਏ ਲਾਸ਼ ਨੂੰ ਨਸ਼ਟ ਕਰ ਦਿੱਤਾ। ਜਿਸ ਕਾਰ ਵਿੱਚ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਮ੍ਰਿਤਕ ਗੋਰਾ ਨੂੰ ਲਿਜਾਇਆ ਗਿਆ ਸੀ, ਉਸ ਦੀ ਵੀ ਫੋਰੈਂਸਿਕ ਜਾਂਚ ਕੀਤੀ ਗਈ ਹੈ। Post navigation Previous Post ਚੱਲ ਰਿਹਾ ਸੀ ਰਾਜੀਨਾਮਾ, ਤਲਖ਼ੀ ਵਧੀ ਤਾਂ ਗੋਲੀਆਂ ਮਾਰ ਕੇ ਮਾਰਤਾ ਨੌਜਵਾਨNext Postਗੁਰਦੁਆਰੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼, ਲੋਕਾਂ ਨੇ ਵਿਅਕਤੀ ਨੂੰ ਫੜ੍ਹ ਕੇ ਕੀਤਾ ਪੁਲਿਸ ਹਵਾਲੇ