Posted inਅੰਮ੍ਰਿਤਸਰ ਚੱਲ ਰਿਹਾ ਸੀ ਰਾਜੀਨਾਮਾ, ਤਲਖ਼ੀ ਵਧੀ ਤਾਂ ਗੋਲੀਆਂ ਮਾਰ ਕੇ ਮਾਰਤਾ ਨੌਜਵਾਨ Posted by overwhelmpharma@yahoo.co.in May 31, 2025 ਅੰਮ੍ਰਿਤਸਰ, 31 ਮਈ (ਰਵਿੰਦਰ ਸ਼ਰਮਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ ਲੰਘੀ ਦੇਰ ਸ਼ਾਮ 2 ਧਿਰਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਕੁੱਝ ਨੌਜਵਾਨ ਇਕੱਠੇ ਹੋਏ ਸਨ। ਇਸ ਦੌਰਾਨ ਕੁੱਝ ਦੇਰ ਬਾਅਦ ਹੀ ਇੱਕ ਧਿਰ ਵੱਲੋਂ ਆਏ ਹਥਿਆਰਾਂ ਨਾਲ ਲੈਸ 15 ਦੇ ਕਰੀਬ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਵੇਰਕਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਰਫ਼ ਗੋਪੀ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੌਜਵਾਨਾਂ ਵੱਲੋਂ 6 ਗੋਲੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 5 ਗੋਲੀਆਂ ਨੌਜਵਾਨ ਦੀ 5 ਛਾਤੀ ਅਤੇ 1 ਪੱਟ ਵਿੱਚ ਲੱਗ ਸੀ। ਮ੍ਰਿਤਕ ਦੇ ਚਾਚੇ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ “ਮੇਰੇ ਭਤੀਜੇ ਦੇ ਨਾਲ ਕੁਝ ਨੌਜਵਾਨਾਂ ਦਾ ਝਗੜਾ ਚੱਲ ਰਿਹਾ ਸੀ। ਨੌਜਵਾਨਾਂ ਨੇ ਰਾਜੀਨਾਮੇ ਦੀ ਗੱਲ ਆਖ ਕੇ ਗੋਪੀ ਨੂੰ ਮੱਖਣ ਦੇ ਢਾਬੇ ‘ਤੇ ਬੁਲਾਇਆ ਅਤੇ ਉਸ ‘ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਹਾਂ। ਇਸ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੱਖਣ ਢਾਬੇ ’ਤੇ ਨੌਜਵਾਨ ਨੂੰ ਗੋਲੀ ਲੱਗੀ ਹੈ। ਜਿਸ ਸਬੰਧੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਰਾਜੀਨਾਮੇ ਦੇ ਚੱਕਰ ਵਿੱਚ ਇਸ ਢਾਬੇ ’ਤੇ ਪਹੁੰਚੇ ਕਾਕੇ ਵੱਲੋਂ ਕੁਲਦੀਪ ਸਿੰਘ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। Post navigation Previous Post ‘ਆਪਰੇਸ਼ਨ ਸ਼ੀਲਡ’ ਤਹਿਤ ਬਰਨਾਲਾ ਵਿਚ ਕੀਤੀ ਗਈ ਮੌਕ ਡਰਿੱਲNext Postਮਜ਼ਾਕ ਮਜ਼ਾਕ ’ਚ ਏ.ਐੱਸ.ਆਈ ਦੇ ਰਿਵਾਲਵਰ ’ਚੋਂ ਚੱਲੀ ਗੱਲੀ, ਨੌਜਵਾਨ ਦੀ ਮੌਤ ਮਗਰੋਂ ਲਾਸ਼ ਨਹਿਰ ’ਚ ਸੁੱਟੀ