Posted inਬਰਨਾਲਾ ‘ਆਪਰੇਸ਼ਨ ਸ਼ੀਲਡ’ ਤਹਿਤ ਬਰਨਾਲਾ ਵਿਚ ਕੀਤੀ ਗਈ ਮੌਕ ਡਰਿੱਲ Posted by overwhelmpharma@yahoo.co.in May 31, 2025 – ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀ ਵਿਚ ਬਚਾਅ ਕਾਰਜਾਂ ਅਤੇ ਮੁਢਲੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ ਬਰਨਾਲਾ, 31 ਮਈ (ਰਵਿੰਦਰ ਸ਼ਰਮਾ) : ਭਾਰਤ ਸਰਕਾਰ ਦੇ “ਆਪਰੇਸ਼ਨ ਸ਼ੀਲਡ” ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਮੌਕ ਡਰਿੱਲ ਕਰਵਾਈ ਗਈ ਜਿਸ ਵਿੱਚ ਵਿਦਿਆਥੀਆਂ ਅਤੇ ਅਧਿਆਪਕਾਂ ਨੂੰ ਅੱਗ ਲੱਗਣ ਦੀ ਸਥਿਤੀ ਚ ਕਿਸ ਤਰ੍ਹਾਂ ਸਮਝ ਨਾਲ ਕੰਮ ਲੈਣਾ ਹੈ ਇਸ ਬਾਰੇ ਸਿਖਲਾਈ ਦਿੱਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਇਹ ਮੌਕ ਡਰਿੱਲ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਕਿਸੇ ਐਮਰਜੈਂਸੀ ਸਥਿਤੀ ਵਿਚ ਬਚਾਅ ਕਾਰਜਾਂ ਤੋਂ ਵਿਦਿਆਥੀਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਈ ਗਈ ਹੈ। ਇਹ ਮੌਕ ਡਰਿੱਲ ਸਿਵਲ ਡਿਫੈਂਸ, ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਗਈ ਜਿਸ ਵਿੱਚ ਸਾਇਰਨ ਵੱਜਣ ਬਾਰੇ, ਸਾਇਰਨ ਵੱਜਣ ‘ਤੇ ਵਿਦਿਅਰਥੀਆਂ ਨੇ ਕਿਵੇਂ ਅਤੇ ਕਿੱਥੇ ਇਕੱਠੇ ਹੋਣਾ ਹੈ, ਸਿਹਤ ਵਿਭਾਗ ਸਣੇ ਹੋਰ ਵਿਭਾਗਾਂ ਦੀ ਭੂਮਿਕਾ ਬਾਰੇ, ਬਚਾਅ ਕਾਰਜਾਂ ਵਿਚ ਸਿਵਲ ਡਿਫੈਂਸ ਦੀ ਭੂਮਿਕਾ ਆਦਿ ਬਾਰੇ ਦੱਸਿਆ ਗਿਆ। ਇਸ ਮੌਕੇ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ‘ਚ ਉਸ ਨੂੰ ਕਿਵੇਂ ਬੁਝਾਉਣਾ ਹੈ ਅਤੇ ਅੱਗ ਕਾਰਨ ਜ਼ਖਮੀ ਹੋਏ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ। ਮੁਢਲੀ ਸਹਾਇਤਾ ਬਾਰੇ ਸਿਖਲਾਈ ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜ਼ਰ ਅਸ਼ੀਸ਼ ਪਾਲ ਵਲੋਂ ਦਿੱਤੀ ਗਈ। ਇਸ ਮੌਕੇ ਵਿਦਿਅਰਥੀਆਂ ਨੂੰ ਦੱਸਿਆ ਗਿਆ ਕਿ ਇਹ ਇਕ ਮੌਕ ਡਰਿੱਲ ਭਾਵ ਅਭਿਆਸ ਹੈ, ਇਸ ਤੋਂ ਘਬਰਾਉਣਾ ਨਹੀਂ ਬਲਕਿ ਕਿਸੇ ਐਮਰਜੈਂਸੀ ਸਥਿਤੀ ਨਾਲ ਕਿਵੇਂ ਨਜਿੱਠਣ ਹੈ, ਉਸਦੀ ਸਿਖਲਾਈ ਹਾਸਲ ਕਰਨੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ਵਨੀ ਜੈਨ ਅਤੇ ਸਿਵਲ ਡਿਫੈਂਸ ਤੋਂ ਕੰਪਨੀ ਕਮਾਂਡਰ ਕੁਲਦੀਪ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਸ਼ਾਮ 8:30 ਤੋਂ 9 ਵਜੇ ਤੱਕ ਬਲੈਕਆਊਟ ਦਾ ਅਭਿਆਸ ਵੀ ਹੋ ਰਿਹਾ ਹੈ ਜਿਸ ਵਿਚ ਜ਼ਿਲ੍ਹਾ ਵਾਸੀ ਸਹਿਯੋਗ ਦੇਣ। 8:30 ਵਜੇ ਸਾਈਰਨ ਵਜਾਇਆ ਜਾਵੇਗਾ ਅਤੇ ਘਰਾਂ ਦੀਆਂ ਲਾਈਟਾਂ ਬੰਦ ਕੀਤੀਆਂ ਜਾਣ। ਓਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਲੋੜ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01679-233031 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਓਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। Post navigation Previous Post ਪਰਮਿੰਦਰ ਸਿੰਘ ਭੰਗੂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤNext Postਚੱਲ ਰਿਹਾ ਸੀ ਰਾਜੀਨਾਮਾ, ਤਲਖ਼ੀ ਵਧੀ ਤਾਂ ਗੋਲੀਆਂ ਮਾਰ ਕੇ ਮਾਰਤਾ ਨੌਜਵਾਨ