Posted inਬਠਿੰਡਾ ਨਿੱਕੀ ਜਿਹੀ ਭੁੱਲ ਔਰਤ ਨੂੰ ਪੈ ਗਈ ਮਹਿੰਗੀ, ਏਅਰਪੋਰਟ ’ਤੇ ਗ੍ਰਿਫ਼ਤਾਰ Posted by overwhelmpharma@yahoo.co.in Jun 5, 2025 ਬਠਿੰਡਾ, 5 ਜੂਨ (ਰਵਿੰਦਰ ਸ਼ਰਮਾ) : ਬਠਿੰਡਾ ਦੇ ਸਿਵਲ ਹਵਾਈ ਅੱਡੇ ’ਤੇ ਰਿਵਾਲਵਰ ਦੇ ਕਾਰਤੂਸਾਂ ਸਮੇਤ ਜਹਾਜ਼ ’ਤੇ ਚੜ੍ਹਣ ਦਾ ਯਤਨ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਹਵਾਈ ਅੱਡੇ ਦੀ ਸੁਰੱਖਿਆ ਵਿਚ ਤੈਨਾਤ ਮੁਲਾਜ਼ਮਾਂ ਨੇ ਜਦੋਂ ਔਰਤ ਦੇ ਹੱਥ ਵਿਚ ਫੜ੍ਹੇ ਪਰਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਰਿਵਾਲਵਰ ਦੇ ਚਾਰ ਕਾਰਤੂਸ ਬਰਾਮਦ ਕੀਤੇ। ਇਸ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ ਮੁੱਢਲੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਕਾਰਤੂਸ ਉਕਤ ਔਰਤ ਦੇ ਪਤੀ ਕੋਲ ਮੌਜ਼ੂਦ ਲਾਇਸੰਸੀ ਰਿਵਾਲਵਰ ਦੇ ਸਨ, ਜਿਨ੍ਹਾਂ ਨੂੰ ਉਹ ਆਪਣੇ ਛੋਟੇ ਪਰਸ ਵਿਚੋਂ ਕੱਢਣਾ ਭੁੱਲ ਗਈ ਸੀ। ਉਥੇ ਹੀ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਹੇਠ ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਨੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਸੂਚਨਾ ਮਿਲਣ ’ਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਤ ਇਸ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ 25, 54, 59 ਅਸਲਾ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਸੂਚਨਾ ਮੁਤਾਬਕ ਪ੍ਰਿਤਪਾਲ ਕੌਰ ਪਤਨੀ ਖੁਸਵੰਤ ਸਿੰਘ ਵਾਸੀ ਪਿੰਡ ਗੁੰਦਰਾਣਾ, ਜ਼ਿਲ੍ਹਾ ਸਿਰਸਾ ਬੁੱਧਵਾਰ ਨੂੰ ਵਿਰਕ ਖੁਰਦ ਸਥਿਤ ਹਵਾਈ ਅੱਡੇ ਤੋਂ ਦੁਪਿਹਰ ਸਮੇਂ ਦਿੱਲੀ ਦੀ ਫਲੈਟ ਫੜ੍ਹਣੀ ਸੀ। ਇਸ ਦੌਰਾਨ ਜਦੋਂ ਉਹ ਹਵਾਈ ਅੱਡੇ ਦੇ ਅੰਦਰ ਜਾਣ ਲੱਗੀ ਤਾਂ ਤਲਾਸ਼ੀ ਦੌਰਾਨ ਉਸ ਕੋਲ ਮੌਜੂਦ ਪਰਸ ਵਿਚੋਂ 4 ਕਾਰਤੂਸ ਨਿਕਲੇ। ਜਦੋਂ ਪੜਤਾਲ ਕੀਤੀ ਤਾਂ ਔਰਤ ਨੇ ਦੱਸਿਆ ਕਿ ਇਹ ਕਾਰਤੂਸ ਉਸ ਦੇ ਪਤੀ ਕੋਲ ਸਥਿਤ ਲਾਇਸੰਸੀ ਰਿਵਾਲਵਰ ਦੇ ਹਨ, ਜਿਨ੍ਹਾਂ ਨੂੰ ਉਹ ਕਾਹਲ ਵਿਚ ਕੱਢਣਾ ਭੁੱਲ ਗਈ। ਸੂਚਨਾ ਮੁਤਾਬਕ ਔਰਤ ਦਾ ਪਤੀ ਵੀ ਮੌਕੇ ’ਤੇ ਪੁੱਜਿਆ ਅਤੇ ਉਸ ਨੇ ਆਪਣੇ ਲਾਇਸੰਸ ਦੀ ਕਾਪੀ ਆਦਿ ਦਿਖ਼ਾਈ ਪਰ ਏਅਰਪੋਰਟ ਦੇ ਵਿਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਦੇ ਚੱਲਦਿਆਂ ਔਰਤ ਵਿਰੁੱਧ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। Post navigation Previous Post ਬਰਨਾਲਾ ’ਚ ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖਿਲਾਫ਼ ਕੀਤੀ ਰੈਲੀNext Postਹੈਰਾਨੀਜਨਕ : ਮਾਂ ਨੇ ਆਪਣੀ 11 ਸਾਲਾਂ ਧੀ ਦਾ ਵਿਆਹ ਕਰਵਾਇਆ 35 ਸਾਲ ਦੇ ਵਿਅਕਤੀ ਨਾਲ! ਪਿਤਾ ਨੇ ਕਰਵਾਇਆ ਪਰਚਾ