Posted inਬਰਨਾਲਾ ਬਰਨਾਲਾ ’ਚ ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖਿਲਾਫ਼ ਕੀਤੀ ਰੈਲੀ Posted by overwhelmpharma@yahoo.co.in Jun 5, 2025 – ਪਾਵਰਕੌਮ ਪੈਨਸ਼ਨਰਜ਼ ਤਿੱਖੇ ਸੰਘਰਸ਼ ਲਈ ਤਿਆਰ ਰਹਿਣ – ਸਿੰਦਰ ਧੌਲਾ ਬਰਨਾਲਾ, 5 ਜੂਨ (ਰਵਿੰਦਰ ਸ਼ਰਮਾ) : ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖ਼ਿਲਾਫ਼ ਰੂਪ ਚੰਦ ਤਪਾ ਦੀ ਅਗਵਾਈ ਵਿੱਚ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦੋਵੇਂ ਮੰਡਲਾਂ ਵੱਲੋਂ ਵਿਸ਼ਾਲ ਰੋਸ ਕੀਤੀ ਗਈ। ਸੈਂਕੜਿਆਂ ਦੀ ਗਿਣਤੀ ਵਿੱਚ ਪਾਵਰਕੌਮ ਦੇ ਪੈਨਸ਼ਨਰਜ਼ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਆਗੂਆਂ ਸ਼ਿੰਦਰ ਸਿੰਘ ਧੌਲਾ, ਜੱਗਾ ਸਿੰਘ ਧਨੌਲਾ, ਮੋਹਣ ਸਿੰਘ ਛੰਨਾਂ, ਗੌਰੀ ਸ਼ੰਕਰ, ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ, ਸਿਕੰਦਰ ਸਿੰਘ ਤਪਾ, ਨਰਾਇਣ ਦੱਤ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦਾ 01-01-2016 ਤੋਂ 30-06-2021 ਤੱਕ ਦਾ ਬਕਾਇਆ ਦੇਣ ਦੇ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਵੀ ਜਾਰੀ ਨਹੀਂ ਕਰ ਰਹੀ। ਯਾਦ ਰਹੇ ਕਿ ਪਾਵਰਕੌਮ ਦੇ ਮਨੇਜਮੈਂਟ ਨੇ ਪੈਨਸ਼ਨਰਜ਼ ਦਾ ਬਕਾਇਆ ਅਤੇ ਲੀਵਰ ਇਨ ਕੈਸ਼ ਅਪ੍ਰੈਲ 2025 ਮਹੀਨੇ ਤੋਂ ਕਿਸ਼ਤਾਂ ਰਾਹੀਂ ਅਦਾ ਕਰਨਾ ਸ਼ੂਰੂ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ। ਇਹ ਕਿਸ਼ਤ ਮਈ 2025 ਦੀ ਪੈਨਸ਼ਨ ਦੇ ਨਾਲ ਵੀ ਜਾਰੀ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਜਥੇਬੰਦੀ ਨਾਲ ਵਾਰ ਵਾਰ ਵਾਅਦੇ ਕਰਕੇ ਮੁੱਕਰ ਰਹੀ ਹੈ। ਇਸ ਕਰਕੇ ਮੰਡਲ ਪੱਧਰੀਆਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਕਿਰਦਾਰ ਦਾ ਪਰਦਾਫਾਸ਼ ਕਰਨ ਲਈ 14 ਜੂਨ ਨੂੰ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮਾਰਚ ਵਿੱਚ ਦੋਵੇਂ ਮੰਡਲਾਂ ਦੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪੰਜਾਬ ਰਾਜ ਬਿਜਲੀ ਬੋਰਡ ਵਾਂਗ ਹੀ ਨਿੱਜੀ ਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਤਹਿਤ ਯੂਪੀ ਬਿਜਲੀ ਬੋਰਡ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਯੂਪੀ ਬਿਜਲੀ ਬੋਰਡ ਦੇ ਨਿੱਜੀ ਕਰਨ ਖਿਲਾਫ਼ ਯੂ ਪੀ ਦੇ ਬਿਜਲੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇੱਕ ਮਤੇ ਰਾਹੀਂ ਸੀਆਈਏ ਬਠਿੰਡਾ ਵੱਲੋਂ ਨੌਜਵਾਨ ਅਧਿਆਪਕ ਨਰਿੰਦਰ ਦੀਪ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਘਟਨਾ ਦੀ ਨਿਆਂਇਕ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਨਰਿੰਦਰ ਦੀਪ ਸਿੰਘ ਦੇ ਪ੍ਰੀਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਭਗਵੰਤ ਮਾਨ ਸਰਕਾਰ ਦੇ ਸੰਘਰਸ਼ਸ਼ੀਲ ਕਿਸਾਨ-ਮਜਦੂਰ-ਮੁਲਾਜਮ-ਬੇਰੁਜਗਾਰ ਜਥੇਬੰਦੀਆਂ ਪ੍ਰਤੀ ਧਾਰਨ ਕੀਤੇ ਜਾਬਰ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਰੋਸ ਰੈਲੀ ਨੂੰ ਹਰਨੇਕ ਸਿੰਘ ਸੰਘੇੜਾ, ਜਗਜੀਤ ਸਿੰਘ ਪੱਖੋ, ਜਗਰਾਜ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ ਸੰਘੇੜਾ, ਰਾਜ ਪਤੀ, ਸੁਖਵੰਤ ਸਿੰਘ, ਤੀਰਥ ਦਾਸ, ਬੂਟਾ ਸਿੰਘ ਛੰਨਾਂ, ਅਬਜਿੰਦਰ ਸਿੰਘ, ਸੁਖਪਾਲ ਸਿੰਘ, ਛੱਜੂ ਰਾਮ, ਬਲੌਰ ਸਿੰਘ, ਰਾਜਵਿੰਦਰ ਸਿੰਘ, ਬਲਦੇਵ ਸਿੰਘ, ਰਜਿੰਦਰ ਸਿੰਘ, ਰਾਮਪਾਲ ਸਿੰਘ , ਸ਼ਿੰਗਾਰਾ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਨੇ ਬਾਖ਼ੂਬੀ ਨਿਭਾਏ। Post navigation Previous Post ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਨਮੈਂਟ ਟਰੱਸਟ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸNext Postਨਿੱਕੀ ਜਿਹੀ ਭੁੱਲ ਔਰਤ ਨੂੰ ਪੈ ਗਈ ਮਹਿੰਗੀ, ਏਅਰਪੋਰਟ ’ਤੇ ਗ੍ਰਿਫ਼ਤਾਰ