Posted inਬਰਨਾਲਾ ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਨਮੈਂਟ ਟਰੱਸਟ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ Posted by overwhelmpharma@yahoo.co.in Jun 5, 2025 – “ਜਲ ਸਕੰਟ” ਵਿਸ਼ੇ ਤੇ ਸਥਾਨਕ ਬਰਨਾਲਾ ਕਲੱਬ ਵਿਖੇ ਹੋਈਆ ਸੈਮੀਨਾਰ – ਸਾਨੂੰ ਸਾਰੀਆਂ ਨੂੰ ਰਲ ਮਿਲ ਕੇ ਆਪਣੇ ਵਾਤਾਵਰਣ ਨੂੰ ਹਰੀਆ-ਭਰੀਆ ਅਤੇ ਵਧੀਆ ਬਣਾਉਣ ਦੀ ਲੋੜ – ਮੇਘਾ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ – ਪਾਣੀ ਸਾਡੀ ਸਾਰੀਆ ਦੀ ਮੁੱਢਲੀ ਜਰੂਰਤ ਹੈ, ਇਸ ਤੋਂ ਬਿਨ੍ਹਾਂ ਸਾਡਾ ਜੀਵਨ ਸੰਭੰਵ ਨਹੀਂ – ਡਾ. ਸੰਪੂਰਨ ਸਿੰਘ ਟੱਲੇਵਾਲੀਆ – ਵਾਤਾਵਰਣ ਦੀ ਸੰਭਾਲ ਲਈ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਤੋਂ ਕਰੀਏ ਗੁਰੇਜ – ਰਮਨਦੀਪ ਭੁਟਾਨੀ ਸੀਨੀਅਰ ਰਿਸਰਚ ਫੈਲੋ ਬਰਨਾਲਾ, 5 ਜੂਨ (ਰਵਿੰਦਰ ਸ਼ਰਮਾ) : ਵਿਸ਼ਵ ਵਾਤਾਵਰਣ ਦਿਵਸ ਮੌਕੇ ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਨਮੈਂਟ ਟਰੱਸਟ ਵੱਲੋਂ ਜਲ ਸਕੰਟ ਵਿਸ਼ੇ ਉੱਤੇ ਸਥਾਨਕ ਬਰਨਾਲਾ ਕਲੱਬ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਰਿੰਦਰ ਪਾਲ ਕੌਸ਼ਲ ਨੇ ਦੱਸਿਆ ਕਿ ਮੈਂ ਹਰ ਸਾਲ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਇਹ ਦਿਵਸ ਮਨਾਉਂਦਾ ਹਾਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ। ਇਸ ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਮੇਘਾ ਮਾਨ ਨੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਅਸ਼ੀ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸ਼ਟ ਤੋਂ ਲੈ ਕੇ ਸਭ ਤੋਂ ਨਿਵੇਂ ਸਮੁੰਦਰ ਤੱਕ ਵਾਤਾਵਰਣ ਨੂੰ ਗੰਦਲਾ ਕਰ ਚੁੱਕੇ ਹਾਂ। ਹੁੱਣ ਸਾਨੂੰ ਸਾਰੀਆਂ ਨੂੰ ਰਲ ਮਿਲ ਕੇ ਆਪਣੇ ਵਾਤਾਵਰਣ ਨੂੰ ਹਰੀਆ-ਭਰੀਆ ਅਤੇ ਵਧੀਆ ਬਣਾਉਣ ਦੀ ਲੋੜ ਹੈ। ਇਸ ਲਈ ਸਾਡਾ ਸਾਰੀਆ ਦਾ ਫਰਜ਼ ਬਣਦਾ ਹੈ ਕਿ ਪਾਣੀ ਦੀ ਸਾਂਭ-ਸੰਭਾਲ ਕਰੀਏ ਅਤੇ ਪਾਣੀ ਨੂੰ ਵਿਅਰਥ ਨਾ ਹੋਣ ਦਰੀਏ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਪਾਣੀ ਸਾਡੀ ਸਾਰੀਆ ਦੀ ਮੁੱਢਲੀ ਜਰੂਰਤ ਹੈ, ਇਸ ਤੋਂ ਬਿਨ੍ਹਾਂ ਸਾਡਾ ਜੀਵਨ ਸੰਭੰਵ ਨਹੀਂ। ਇਸ ਲਈ ਅੱਜ ਦੇ ਦਿਨ ਅਸ਼ੀ ਸੰਕਲਪ ਕਰੀਏ ਕਿ ਪਾਣੀ ਦੀ ਸੰਭਾਲ ਕਰਾਂਗੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੋਵਾਂਗੇ। ਇਸ ਦੌਰਾਨ ਰਮਨਦੀਪ ਭੁਟਾਨੀ ਸੀਨੀਅਰ ਰਿਸਰਚ ਫੈਲੋ (ਪੀ.ਐਚ.ਡੀ.) ਪੰਜਾਬ ਐਗਰੀਕਲੱਚਰ ਯੁਨੀਵਰਸਿਟੀ ਲੁਧਿਆਣਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਅਸ਼ੀ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਤੋਂ ਪੂਰਨ ਤੌਰ ਤੇ ਗੁਰੇਜ ਕਰੀਏ। ਉਹਨਾਂ ਕਿਹਾ ਕਿ ਜੇਕਰ ਛੋਟੀਆਂ-ਛੋਟੀਆਂ ਗੱਲਾ ਨੂੰ ਅਸ਼ੀ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਵਾਤਾਵਰਣ ਨੂੰ ਵਧੀਆ ਬਣਾਉਣ ਵਿਚ ਅਸ਼ੀ ਆਪਣਾ ਅਹਿਮ ਯੋਗਦਾਨ ਪਾ ਸਕਾਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਸਕੁਲ ਕੌਂਸਲ, ਭੁਪਿੰਦਰ ਸਿੰਘ ਬੇਦੀ, ਨਿਰਮਲ ਸਿੰਘ ਭੋਤਨਾ, ਸੰਦੀਪ ਧੌਲਾ, ਸੁਖਵਿੰਦਰ ਸਿੰਘ ਭੰਡਾਰੀ, ਅਨਿਲ ਦੱਤ ਸ਼ਰਮਾ, ਰਾਜੇਸ ਭੁਟਾਨੀ, ਹਰਗੋਬਿੰਦ ਸਿੰਘ ਸ਼ੇਰਪੁਰ, ਜੰਗੀਰ ਸਿੰਘ ਦਿਲਵਰ, ਪ੍ਰਿੰਸੀਪਲ ਹਰੀਸ਼ ਬਾਂਸਲ, ਨੇਚਰ ਲਵੱਰਜ ਗਰੁੱਪ, ਰੋਟਰੀ ਕਲੱਬ, ਸਮਾਇਲ ਫੋਰਏਵਰ ਗਰੁੱਪ, ਸ੍ਰੀ ਬਾਲਾ ਜੀ ਗਰੁੱਪ, ਖੇਤੀ ਵਿਰਾਸਤ ਮੰਚ ਆਦਿ ਦੇ ਮੈਂਬਰ ਹਾਜ਼ਰ ਸਨ। Post navigation Previous Post ਸਾਈਕਲ ਸਟੈਂਡ ਦੇ ਕਰਮਚਾਰੀਆਂ ਨੇ ਜ਼ਬਰਦਸਤੀ 10 ਰੁਪਏ ਵਸੂਲਣ ਲਈ ਮੋਟਰਸਾਈਕਲ ਸਵਾਰ ’ਤੇ ਕੀਤਾ ਹਮਲਾNext Postਬਰਨਾਲਾ ’ਚ ਪਾਵਰਕੌਮ ਮੈਨੇਜਮੈਂਟ ਦੇ ਵਿਸ਼ਵਾਸਘਾਤ ਖਿਲਾਫ਼ ਕੀਤੀ ਰੈਲੀ