ਭਗਦੜ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10-10 ਤੇ ਜ਼ਖ਼ਮੀਆਂ ਨੂੰ 2.5 ਲੱਖ ਰੁਪਏ
ਨਵੀਂ ਦਿੱਲੀ : ਰੇਲਵੇ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਚੀ ਭਗਦੜ ਦੀ ਘਟਨਾ ’ਚ ਲਈ ਹੁਣ ਤੱਕ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰੇਲਵੇ ਨੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗੰਭੀਰ ਜ਼ਖ਼ਮੀਆਂ ਨੂੰ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਨਵੀਂ ਦਿੱਲੀ ਸਟੇਸ਼ਨ ‘ਤੇ ਭਗਦੜ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ ਹਨ। ਸ਼ਨਿੱਚਰਵਾਰ ਰਾਤ ਕਰੀਬ 10 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਮਚ ਗਈ। ਮਹਾਂਕੁੰਭ ਜਾਣ ਵਾਲੇ ਯਾਤਰੀਆਂ ਦੀ ਇੱਕ ਵੱਡੀ ਭੀੜ ਸਟੇਸ਼ਨ ‘ਤੇ ਇਕੱਠੀ ਹੋ ਗਈ। ਕੁਝ ਹੀ ਦੇਰ ਵਿੱਚ ਸਟੇਸ਼ਨ ‘ਤੇ ਭਗਦੜ ਮਚ ਗਈ। ਐਨਡੀਆਰਐਫ ਕਮਾਂਡੈਂਟ ਦੌਲਤ ਰਾਮ ਚੌਧਰੀ ਨੇ ਕਿਹਾ ਕਿ ਹੁਣ ਸਥਿਤੀ ਕਾਬੂ ਵਿੱਚ ਹੈ। ਸਾਨੂੰ ਪਲੇਟਫਾਰਮ ਨੰਬਰ 14 ‘ਤੇ ਭਗਦੜ ਬਾਰੇ ਸੂਚਨਾ ਮਿਲੀ। ਰੇਲਵੇ ਬੋਰਡ ਨੇ ਐਤਵਾਰ ਨੂੰ ਕਿਹਾ ਕਿ ਦੋ ਮੈਂਬਰੀ ਉੱਚ ਪੱਧਰੀ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ। ਕਮੇਟੀ ਬਣਾਈ ਗਈ ਹੈ। ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ (ਜਾਣਕਾਰੀ ਅਤੇ ਪ੍ਰਚਾਰ) ਦਲੀਪ ਕੁਮਾਰ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਯਾਤਰੀਆਂ ਨੂੰ ਵਿਸ਼ੇਸ਼ ਰੇਲਗੱਡੀ ਰਾਹੀਂ ਭੇਜਿਆ ਗਿਆ ਹੈ। ਰੇਲਵੇ ਸਟੇਸ਼ਨ ‘ਤੇ ਰੇਲਗੱਡੀਆਂ ਦੀ ਆਵਾਜਾਈ ਆਮ ਵਾਂਗ ਹੈ।
ਹਾਦਸੇ ’ਚ ਜਾਨ ਗਵਾਉਣ ਵਾਲਿਆਂ ਦੀ ਹੋਈ ਪਛਾਣ
-
ਆਹਾ ਦੇਵੀ (79 ਸਾਲ) ਪਤਨੀ ਰਵਿੰਦ੍ਰ ਨਾਥ ਨਿਵਾਸੀ ਬਕਸਰ, ਬਿਹਾਰ
-
ਪੂਨਮ ਦੇਵੀ (40 ਸਾਲ) ਪਤਨੀ ਮੇਘਨਾਥ ਨਿਵਾਸੀ ਸਾਰਣ, ਬਿਹਾਰ
-
ਲਲਿਤਾ ਦੇਵੀ (35 ਸਾਲ) ਪਤਨੀ ਸੰਤੋਸ਼ ਨਿਵਾਸੀ ਪਰਨਾ, ਬਿਹਾਰ
-
ਸਰੁਚੀ (11 ਸਾਲ) ਪੁਤਰੀ ਮਨੋਜ ਸ਼ਾਹ ਨਿਵਾਸੀ ਮੁਜ਼ੱਫ਼ਰਪੁਰ, ਬਿਹਾਰ
-
ਕ੍ਰਿਸ਼ਨਾ ਦੇਵੀ (40 ਸਾਲ) ਪਤਨੀ ਵਿਜੈ ਸ਼ਾਹ ਨਿਵਾਸੀ ਸਮਸਤਿਪੁਰ, ਬਿਹਾਰ
-
ਵਿਜੈ ਸ਼ਾਹ (15 ਸਾਲ) ਪੁਤਰ ਰਾਮ ਸਰੂਪ ਸ਼ਾਹ ਨਿਵਾਸੀ ਸਮਸਤਿਪੁਰ, ਬਿਹਾਰ
-
ਨੀਰਜ (12 ਸਾਲ) ਪੁਤਰ ਇੰਦਰਜੀਤ ਪਾਸਵਾਨ ਨਿਵਾਸੀ वैशाली, ਬਿਹਾਰ
-
ਸ਼ਾਂਤੀ ਦੇਵੀ (40 ਸਾਲ) ਪਤਨੀ ਰਾਜ ਕੁਮਾਰ ਮਾਂਝੀ ਨਿਵਾਸੀ ਨਵਾਦਾ, ਬਿਹਾਰ
-
ਪੂਜਾ ਕੁਮਾਰ (8 ਸਾਲ) ਪੁਤਰੀ ਰਾਜ ਕੁਮਾਰ ਮਾਂਝੀ ਨਿਵਾਸੀ ਨਵਾਦਾ, ਬਿਹਾਰ
-
ਪਿੰਕੀ ਦੇਵੀ (41 ਸਾਲ) ਪਤਨੀ ਉਪਿੰਦਰ ਸ਼ਰਮਾ ਨਿਵਾਸੀ ਸੰਗਮ ਵਿਹਾਰ, ਦਿੱਲੀ
-
ਸ਼ੀਲਾ ਦੇਵੀ (50 ਸਾਲ) ਪਤਨੀ ਉਮੇਸ਼ ਗਿਰੀ ਨਿਵਾਸੀ ਸਰਿਤਾ ਵਿਹਾਰ, ਦਿੱਲੀ
-
ਵ੍ਯੋਮ (25 ਸਾਲ) ਪੁਤਰ ਧਰਮਵੀਰ ਨਿਵਾਸੀ ਬਵਾਨਾ, ਦਿੱਲੀ
-
ਮਨੋਜ (47 ਸਾਲ) ਪੁਤਰ ਪੰਚਦੇਵ ਕੁਸ਼ਵਾਹਾ ਨਿਵਾਸੀ ਨਾਂਗਲੋਈ, ਦਿੱਲੀ
-
ਪੂਨਮ (34 ਸਾਲ) ਪਤਨੀ ਵੀਰੇਂਦਰ ਸਿੰਘ ਨਿਵਾਸੀ ਮਹਾਵੀਰ ਐਨਕਲੇਵ, ਦਿੱਲੀ
-
ਮਮਤਾ ਝਾ (40 ਸਾਲ) ਪਤਨੀ ਵਿਪਿਨ ਝਾ ਨਿਵਾਸੀ ਨਾਂਗਲੋਈ, ਦਿੱਲੀ
-
ਰੀਆ ਸਿੰਘ (7 ਸਾਲ) ਪੁਤਰੀ ਓਪਿਲ ਸਿੰਘ ਨਿਵਾਸੀ ਸਾਗਰਪੁਰ, ਦਿੱਲੀ
-
ਬੇਬੀ ਕੁਮਾਰੀ (24 ਸਾਲ) ਪੁਤਰੀ ਪ੍ਰਭੁ ਸ਼ਾਹ ਨਿਵਾਸੀ ਬਿਜਵਾਸਨ, ਦਿੱਲੀ
-
ਸੰਗੀਤਾ ਮਲਿਕ (34 ਸਾਲ) ਪਤਨੀ ਮੋਹਿਤ ਮਲਿਕ ਨਿਵਾਸੀ ਭਿਵਾਨੀ, ਹਰਿਆਣਾ