Posted inਬਠਿੰਡਾ ਨਸ਼ੇ ਦੇ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਡੀ.ਐੱਸ.ਪੀ. ਸਸਪੈਂਡ Posted by overwhelmpharma@yahoo.co.in Jun 9, 2025 ਬਠਿੰਡਾ, 9 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਪੂਰੀ ਤਰ੍ਹਾਂ ਐਕਸ਼ਨ ਮੋਡ ’ਚ ਹੈ। ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ, ਉੱਥੇ ਹੀ ਨਸ਼ਾ ਤਸਕਰਾਂ ਨਾਲ ਗੱਢਤੁੱਪ ਰੱਖਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੀ ਕਾਰਵਾਈ ਲਗਾਤਾਰ ਜਾਰੀ ਹੈ। ਹੁਣ ਪੰਜਾਬ ਸਰਕਾਰ ਨੇ ਬਠਿੰਡਾ ਦੇ ਡੀਐਸਪੀ ਹਰਬੰਸ ਸਿੰਘ ਨੂੰ ਮੁਅੱਤਲ ਕੀਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਨਸ਼ੇ ਦੇ ਮਾਮਲੇ ’ਚ ਕਾਰਵਾਈ ’ਚ ਢਿੱਲ ਵਰਤੀ ਹੈ। ਡੀਐੱਸਪੀ ਦੇ ਡਰੱਗ ਤਸਕਰਾਂ ਨਾਲ ਕਥਿਤ ਸਬੰਧਾਂ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਮਾਨ ਸਰਕਾਰ ਦੇ ਸਖਤ ਹੁਕਮ ਹਨ ਕਿ ਨਸ਼ੇ ਦੇ ਖਿਲਾਫ ਜੰਗ ਵਿੱਚ ਕੋਈ ਵੀ ਢਿਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰੇਕ ਅਫਸਰ ’ਤੇ ਕਾਰਵਾਈ ਹੋਵੇਗੀ, ਚਾਹੇ ਉਸਦਾ ਕਿੰਨਾ ਵੀ ਵੱਡਾ ਰੈਂਕ ਕਿਉਂ ਨਾ ਹੋਵੇ। Post navigation Previous Post ਬਰਨਾਲਾ ’ਚ ਕੂੜੇ ਦਾ ਡੰਪ ਖ਼ਤਮ ਕਰਨ ਦਾ ਕੰਮ ਸ਼ੁਰੂNext Postਬਰਨਾਲਾ ਵਿਖੇ ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼