Posted inਪੰਜਾਬ ਲੁਧਿਆਣਾ ਲੁਧਿਆਣਾ ’ਚ ਕਾਰੋਬਾਰੀ ਦੀ ਪਤਨੀ ਦਾ ਕਤਲ, ਪਤੀ ਨਾਲ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਪਰਤ ਰਹੀ ਸੀ ਘਰ Posted by overwhelmpharma@yahoo.co.in Feb 16, 2025 ਲੁਧਿਆਣਾ, 16 ਫ਼ਰਵਰੀ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਪਤਨੀ ਜੋ ਦੇਰ ਰਾਤ ਰੈਸਟੋਰੈਂਟ ’ਚੋਂ ਖਾਣਾ ਖਾ ਕੇ ਘਰ ਪਰਤ ਰਹੀ ਸੀ, ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਲਿਪਸੀ ਮਿੱਤਲ (30) ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਲਿਪਸੀ ਆਪਣੇ ਪਤੀ ਅਨੋਖ ਮਿੱਤਲ ਨਾਲ ਰੁੜਕਾ ਇਲਾਕੇ ’ਚ ਪਹੁੰਚੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪਤੀ ਪਤਨੀ ਮਲੇਰਕੋਟਲਾ ਰੋਡ ਦੇ ਇੱਕ ਰੈਸਟੋਰੈਂਟ ’ਚੋਂ ਡਿਨਰ ਕਰਕੇ ਘਰ ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਡੇਹਲੋ ਬਾਈਪਾਸ ਦੇ ਨੇੜੇ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ। ਉਨ੍ਹਾਂ ਅਨੋਖ ਮਿੱਤਲ ਦੀ ਕੁੱਟਮਾਰ ਕੀਤੀ। ਜਦੋਂ ਉਸ ਦੀ ਪਤਨੀ ਉਸ ਨੂੰ ਬਚਾਉਣ ਲਈ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਕੁੱਟਿਆ। ਇਸ ਉਪਰੰਤ ਉਨ੍ਹਾਂ ਪਤਨੀ ਦੇ ਗਹਿਣੇ ਤੇ ਨਗਦੀ ਲੁੱਟੀ। ਜਦੋਂ ਪਤਨੀ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੁਟੇਰੇ ਮੌਕੇ ਤੋਂ ਇਕ ਕਾਰ, ਗਹਿਣੇ, ਨਗਦੀ ਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੇ ਦੌਰਾਨ ਅਨੋਖ ਮਿੱਤਲ ਫੱਟੜ ਹੋ ਗਿਆ, ਜਦਕਿ ਉਸ ਦੀ ਪਤਨੀ ਲਿਪਸੀ ਮਿੱਤਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। Post navigation Previous Post ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 12 ਮੁਕੱਦਮੇ ਦਰਜ, 14 ਵਿਅਕਤੀ ਗ੍ਰਿਫ਼ਤਾਰ – ਐਸ.ਐਸ.ਪੀ ਸਰਤਾਜ ਸਿੰਘ ਚਾਹਲNext Postਸਿਹਤ ਵਿਭਾਗ ਨੇ ਮਨਾਇਆ “ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ”