Skip to content

ਅੰਮ੍ਰਿਤਸਰ, 18 ਜੂਨ (ਰਵਿੰਦਰ ਸ਼ਰਮਾ) : ਯੂਟਿਊਬਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਪਟਿਆਲਾ ਤੋਂ ਰਮਨਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰਮਨਦੀਪ ’ਤੇ ਅੰਮ੍ਰਿਤਸਰ ਵਿੱਚ ਦੀਪਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ। ਦੀਪਿਕਾ ਲੂਥਰਾ ’ਤੇ ਇੰਟਰਨੈੱਟ ਮੀਡੀਆ ’ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਦੋਸ਼ ਹੈ, ਜਿਸ ਕਾਰਨ ਉਸਨੂੰ ਧਮਕੀਆਂ ਮਿਲ ਰਹੀਆਂ ਸਨ। ਉਸਦੀ ਸੁਰੱਖਿਆ ਲਈ ਚਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
– ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਦੱਸ ਦਈਏ ਕਿ ਬਠਿੰਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦੀਪਿਕਾ ਲੁਥਰਾ ਨੂੰ ਸੋਸ਼ਲ ਮੀਡੀਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦੀਪਿਕਾ ਵੱਲੋਂ ਅੰਮ੍ਰਿਤਸਰ ਦੀ ਪੁਲਿਸ ਨੂੰ ਦਰਖਾਸਤ ਦੇ ਕੇ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਉਸ ਤੋਂ ਬਾਅਦ ਫਿਰ ਤੋਂ ਈਮੇਲ ਦੇ ਰਾਹੀਂ ਦੀਪਿਕਾ ਲੁਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਪੁਲਿਸ ਵੱਲੋਂ ਦੀਪਿਕਾ ਲੁਥਰਾ ਦੀ ਸੁਰੱਖਿਆ ਦੇ ਵਿੱਚ ਪੁਲਿਸ ਕਰਮਚਾਰੀ ਵੀ ਤੈਨਾਤ ਕੀਤੇ ਗਏ ਸਨ।
– ‘ਪਟਿਆਲੇ ਦਾ ਰਹਿਣ ਵਾਲਾ ਹੈ ਰਮਨਦੀਪ ਸਿੰਘ’
ਦੀਪਿਕਾ ਲੂਥਰਾ ਨੂੰ ਸੋਸ਼ਲ ਮੀਡੀਆ ਤੇ ਧਮਕੀ ਦੇਣ ਵਾਲੇ ਰਮਨਦੀਪ ਸਿੰਘ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਉਸਨੂੰ ਪਟਿਆਲੇ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਹਾਸਿਲ ਕੀਤਾ ਹੈ। ਰਮਨਦੀਪ ਸਿੰਘ ਨੇ ਮੁੱਢਲੀ ਪੁੱਛਗਿਛ ਦੌਰਾਨ ਇਹ ਮੰਨਿਆ ਹੈ ਕਿ ਬਾਕੀ ਲੋਕ ਵੀ ਸੋਸ਼ਲ ਮੀਡੀਆ ਤੇ ਬੋਲ ਰਹੇ ਸਨ ਅਤੇ ਉਸ ਨੇ ਵੀ ਦੀਪਿਕਾ ਲੁਥਰਾ ਨੂੰ ਧਮਕੀ ਦੇ ਦਿੱਤੀ ਅਤੇ ਬਾਕੀ ਪੁਲਿਸ ਵੱਲੋਂ ਉਸ ਦਾ ਲੰਬਾ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਹੋਰ ਵੀ ਜੋ ਲੋਕ ਸ਼ਾਮਿਲ ਹਨ ਉਹ ਵੀ ਕੱਲ੍ਹ ਤੱਕ ਫੜ੍ਹੇ ਜਾਣਗੇ।
Scroll to Top