Posted inਬਰਨਾਲਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿੱਚ 21 ਨੂੰ ਲਾਇਆ ਜਾਵੇਗਾ ਪਲੇਸਮੈਂਟ ਕੈਂਪ : ਡਿਪਟੀ ਕਮਿਸ਼ਨਰ Posted by overwhelmpharma@yahoo.co.in Feb 19, 2025 ਬਰਨਾਲਾ, 19 ਫਰਵਰੀ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮੈਕਸ ਆਟੋਮੋਬਾਇਲ ਅਤੇ ਰਾਧਾ ਰਾਮ ਐਂਡ ਸੰਨਜ (ਆਇਸ਼ਰ ਟਰੈਕਟਰ) ਨਾਲ ਤਾਲਮੇਲ ਕਰਕੇ ਮਿਤੀ 21.02.2025 (ਦਿਨ ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਮੈਕਸ ਆਟੋਮੋਬਾਇਲ ਕੰਪਨੀ ਵੱਲੋਂ ਸੇਲਜ਼ ਐਗਜੀਕਿਊਟਵ, ਸੇਲਜ ਟੀਮ ਲੀਡਰ ਅਤੇ ਐਚ.ਆਰ ਦੀ ਅਸਾਮੀ (ਸਿਰਫ ਲੜਕੇ) ਦੀਆਂ ਅਸਾਮੀਆਂ ਜਿਸ ਲਈ ਵਿਦਿਆਕ ਯੋਗਤਾ ਬਾਰਵੀਂ , ਗਰੈਜੂਏਸ਼ਨ ਅਤੇ ਐਮ.ਬੀ.ਏ, ਉਮਰ ਹੱਦ 22 ਤੋਂ 40 ਸਾਲ ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ। ਇਸ ਤੋਂ ਇਲਾਵਾ ਰਾਧਾ ਰਾਮ ਐਂਡ ਸੰਨਜ਼ ਕੰਪਨੀ (ਆਇਸ਼ਰ ਟਰੈਕਟਰ) ਵੱਲੋਂ ਸੇਲਜ਼ਮੈਨ, ਕੁਆਲਿਟੀ ਇੰਜੀਨੀਅਰ, ਵੈਲਡਰ, ਗਰਾਈਂਡਰਮੈਨ, ਸੀ.ਐਨ.ਸੀ ਅਪਰੇਟਰ ਅਤੇ ਚਪੜਾਸੀ ਦੀ ਅਸਾਮੀ (ਸਿਰਫ ਲੜਕੇ) ਜਿਸ ਦੀ ਵਿਦਿਅਕ ਯੋਗਤਾ ਦਸਵੀਂ, ਬਾਰਵੀਂ, ਗਰੈਜੂਏਸ਼ਨ, ਡਿਪਲੋਮਾ ਮਕੈਨੀਕਲ ,ਆਈ.ਟੀ.ਆਈ, ਉਮਰ ਹੱਦ 20 ਤੋਂ 40 ਸਾਲ ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ, ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਸਰਕਾਰੀ ਆਈ.ਟੀ.ਆਈ. ਵਿੱਚ ਸਵੈ ਰੋਜ਼ਗਾਰ ਬਾਰੇ ਜਾਗਰੂਕਤਾ ਸੈਮੀਨਾਰNext Postਵਿਦਿਆਰਥੀਆਂ ਦਾ ਪੀ.ਏ.ਯੂ. ਦਾ ਟੂਰ ਲਗਵਾਇਆ