Posted inਲੁਧਿਆਣਾ ਲੁਧਿਆਣਾ ’ਚ ਕੂੜਾ ਚੁੱਕ ਰਹੀ ਔਰਤ ’ਤੇ ਅਵਾਰਾ ਕੁੱਤਿਆਂ ਨੇ ਕੀਤਾ ਜਾਨਲੇਵਾ ਹਮਲਾ, 40 ਟਾਂਕੇ ਲੱਗੇ Posted by overwhelmpharma@yahoo.co.in Feb 20, 2025 ਲੁਧਿਆਣਾ, 20 ਫਰਵਰੀ (ਰਵਿੰਦਰ ਸ਼ਰਮਾ) : ਸਥਾਨਕ ਸ਼ਿਮਲਾਪੁਰੀ ਇਲਾਕੇ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਹਾਲ ਹੀ ’ਚ ਇੱਕ 32 ਸਾਲਾ ਔਰਤ, ਜੋ ਰੋਜ਼ਾਨਾ ਦੀ ਤਰ੍ਹਾਂ ਕੂੜਾ ਚੁੱਕ ਰਹੀ ਸੀ, ਅਵਾਰਾ ਕੁੱਤਿਆਂ ਦਾ ਨਿਸ਼ਾਨਾ ਬਣ ਗਈ। ਸਤਿਗੁਰੀ ਨਗਰ ਦੀ ਰਹਿਣ ਵਾਲੀ ਨੰਨੀ (32) ਸੋਮਵਾਰ ਨੂੰ ਇਲਾਕੇ ਵਿੱਚ ਕੂੜਾ ਚੁੱਕ ਰਹੀ ਸੀ। ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਦਿਆਂ ਉਹ ਅਚਾਨਕ ਕੁਝ ਅਵਾਰਾ ਕੁੱਤਿਆਂ ਦੇ ਘੇਰੇ ’ਚ ਆ ਗਈ। ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਚਿਹਰੇ ਤੇ ਨੁਕਸਾਨ ਪਹੁੰਚਾਇਆ ਤੇ ਲੱਤ ਤੋਂ ਖਿੱਚ ਕੇ ਥੱਲੇ ਸੁੱਟ ਦਿੱਤਾ। ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਬਾਹਰ ਆਏ। ਉਨ੍ਹਾਂ ਨੇ ਡੰਡਿਆਂ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਦੇ ਚਿਹਰੇ ’ਤੇ 40 ਟਾਂਕੇ ਲਾਏ। ਇਲਾਜ ਤੋਂ ਬਾਅਦ ਔਰਤ ਨੂੰ ਘਰ ਭੇਜ ਦਿੱਤਾ ਗਿਆ। ਸ਼ਿਮਲਾਪੁਰੀ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ। Post navigation Previous Post ਪੰਜਾਬ ਪੁਲਿਸ ਦੇ 52 ਭ੍ਰਿਸ਼ਟਾਚਾਰੀ ਅਧਿਕਾਰੀ ਬਰਖ਼ਾਸਤ : ਡੀ.ਜੀ.ਪੀNext Postਰੇਖਾ ਗੁਪਤਾ ਬਣੇ ਦਿੱਲੀ ਦੇ ਮੁੱਖ ਮੰਤਰੀ, ਚੁੱਕੀ ਸਹੁੰ