Posted inMoga ਮੋਗਾ ਦੇ ਪਿੰਡ ਕਪੂਰੇ ’ਚ ਗੋਲੀਬਾਰੀ, ਵਿਅਕਤੀ ਦੀ ਮੌਤ, ਔਰਤ ਜਖ਼ਮੀ Posted by overwhelmpharma@yahoo.co.in Feb 20, 2025 ਮੋਗਾ, 20 ਫ਼ਰਵਰੀ (ਰਵਿੰਦਰ ਸ਼ਰਮਾ) : ਮੋਗਾ ਦੇ ਪਿੰਡ ਕਪੂਰੇ ’ਚ ਬੀਤੀ ਰਾਤ ਸਵਿਫ਼ਟ ਕਾਰ ’ਚ ਆਏ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ। ਇਸ ਹਮਲੇ ’ਚ 30 ਸਾਲਾ ਰਾਜ ਕੁਮਾਰ ਉਰਫ਼ ਬਿੱਟੂ ਦੀ ਮੌਤ ਹੋ ਗਈ, ਜਦਕਿ ਹਰਮਨਦੀਪ ਕੌਰ ਗੋਲੀ ਲੱਗਣ ਨਾਲ ਜ਼ਖ਼ਮੀ ਹੋਈ, ਜਿਸ ਦਾ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ’ਚ ਜਾਰੀ ਹੈ। ਜ਼ਖ਼ਮੀ ਹਰਮਨਦੀਪ ਨੇ ਦੱਸਿਆ ਕਿ ਦੋ ਅਣਜਾਣ ਨੌਜਵਾਨ ਘਰ ਆਏ ਅਤੇ ਉਸ ਦੇ ਪਤੀ ਬਾਰੇ ਪੁੱਛਣ ਲੱਗੇ। ਜਦ ਉਸ ਨੇ ਘਰ ਨਾ ਹੋਣ ਦੀ ਗੱਲ ਦੱਸੀ, ਤਾਂ ਉਨ੍ਹਾਂ ਨੇ ਅਚਾਨਕ ਰਿਵਾਲਵਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਡੀਐਸਪੀ ਲਵਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ਸਥਾਨ ’ਤੇ 6 ਜ਼ਿੰਦਾ ਕਾਰਤੂਸ ਮਿਲੇ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। Post navigation Previous Post 12ਵੀਂ ਜਮਾਤ ਦੀ ਵਿਦਿਆਰਥਣ ਨੇ ਨਹਿਰ ’ਚ ਮਾਰੀ ਛਾਲNext Postਹੋਲੀ ਤੋਂ ਪਹਿਲਾਂ ਦਿੱਲੀ ਦੀਆਂ ਔਰਤਾਂ ਨੂੰ ਮਹੀਨਾਵਾਰ ਮਿਲਣਗੇ 2500 ਰੁਪਏ : ਮੁੱਖ ਮੰਤਰੀ ਰੇਖਾ ਗੁਪਤਾ