ਮਗਸੀਪਾ ਦੇ ਖੇਤਰੀ ਕੇਂਦਰ ਪਟਿਆਲਾ ਵਲੋਂ ਈ ਗਵਰਨੈਂਸ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

– ਨੈਸ਼ਨਲ ਸਾਈਬਰ ਕਰਾਈਮ ਪੋਰਟਲ ‘ਤੇ ਕੀਤੀ ਜਾ ਸਕਦੀ ਹੈ ਸਾਈਬਰ ਕਰਾਈਮ ਦੀ ਸ਼ਿਕਾਇਤ
ਬਰਨਾਲਾ, 20 ਫਰਵਰੀ (ਰਵਿੰਦਰ ਸ਼ਰਮਾ) : ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵਲੋਂ ਡਾਇਰੈਕਟਰ ਇੰਦਰਬੀਰ ਕੌਰ ਮਾਨ ਪੀ.ਸੀ.ਐੱਸ. ਦੀ ਅਗਵਾਈ ਹੇਠ ਇੱਥੇ ਰੈੱਡ ਕਰਾਸ ਸੋਸਾਇਟੀ ਦੇ ਮੀਟਿੰਗ ਹਾਲ ’ਚ 18 ਫਰਵਰੀ ਤੋਂ 20 ਫਰਵਰੀ ਤੱਕ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ‘ਨੈਸ਼ਨਲਗਵਰਨੈਂਸ ਪਲਾਨ’ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਾਇਆ ਗਿਆ।
           ਇਸ ਮੌਕੇ ਪ੍ਰੋਜੈਕਟ ਕੋਆਰਡੀਨੇਟਰ (ਮਗਸੀਪਾ ਆਰ ਸੀ, ਪਟਿਆਲਾ) ਸ. ਅਮਰਜੀਤ ਸਿੰਘ ਸੋਢੀ ਨੇ ਸਭ ਦਾ ਸਵਾਗਤ ਕੀਤਾ। ਇਸ ਮੌਕੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ ਦੇ ਪ੍ਰੋਫ਼ੈਸਰ ਡਾ. ਸ਼ਰਨਜੀਤ ਨੇ ਸਾਈਬਰ ਕ੍ਰਾਈਮ ਲਾਅ (ਇਨਫਰਮੇਸ਼ਨ ਟੈਕਨੋਲੋਜੀ ਐਕਟ, 2000) ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਾਈਬਰ ਕ੍ਰਾਈਮ ਬਾਰੇ ਸ਼ਿਕਾਇਤ https://cybercrime.gov.in ‘ਤੇ ਕੀਤੀ ਜਾ ਸਕਦੀ ਹੈ। ਜਿੱਥੇ ਸ਼ਿਕਾਇਤ ਕਰਨ ਤੋਂ ਇਲਾਵਾ ਸ਼ਿਕਾਇਤ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ।
    ਇਸ ਮੌਕੇ ਯਸ਼ਪਾਲ ਮਾਨਵੀ ਸਹਾਇਕ ਡਾਇਰੈਕਟਰ (ਸੇਵਾਮੁਕਤ) ਸਿੱਖਿਆ ਵਿਭਾਗ ਨੇ ‘ਦਿ ਪੰਜਾਬ ਟ੍ਰਾਂਸਪੇਰੈਂਸਸੀ ਐਂਡ ਅਕਾਊਂਟੀਬਿਲਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸਜ਼ ਐਕਟ, 2018′ ਬਾਰੇ ਅਤੇ ਸੂਚਨਾ ਦੇ ਅਧਿਕਾਰ ਐਕਟ 2005 ਦੇ ਵੱਖ ਵੱਖ ਸੈਕਸ਼ਨਾਂ ਬਾਰੇ ਸਿਖਲਾਈ ਦਿੱਤੀ।
ਇਸ ਮੌਕੇ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀ ਜੌਨੀ ਨੇਗਵਰਨੈਂਸ ਅਤੇ ਆਈਐਚਐੱਮਆਰਐੱਸ ਬਾਰੇ ਜਾਣਕਾਰੀ ਦਿੱਤੀ। ਸੰਜੇ ਅਹੂਜਾ (ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ, ਈ ਗਵਰਨੈਂਸ) ਬਰਨਾਲਾ ਨੇ ਨਾਗਰਿਕ ਸੇਵਾਵਾਂ, ਸੇਵਾ ਕੇਂਦਰਾਂ, ਸਾਂਝ ਕੇਂਦਰਾਂ, ਫ਼ਰਦ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫੀਕੇਟ ਵੀ ਵੰਡੇ ਗਏ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.