ਲੁਧਿਆਣਾ, 6 ਜੁਲਾਈ (ਰਵਿੰਦਰ ਸ਼ਰਮਾ) : ਅਪ੍ਰੈਲ 2024 ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੇ ਦੌਰਾਨ ਲੱਗੀਆਂ ਸੱਟਾਂ ਦੇ ਸਬੰਧ ਵਿੱਚ ਗਲਤ ਓਪੀਨੀਅਨ ਦੇਣ ਵਾਲੇ ਡਾਕਟਰ ਦੇ ਖ਼ਿਲਾਫ਼ ਧੋਖਾਧੜੀ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਮੁਤਾਬਕ ਨਾਮਜਦ ਕੀਤੇ ਗਏ ਡਾਕਟਰ ਦੀ ਪਛਾਣ ਸਰਾਭਾ ਨਗਰ ਦੇ ਵਾਸੀ ਜਸਵੀਰ ਸਿੰਘ ਕਥੂਰੀਆ ਵੱਜੋਂ ਹੋਈ ਹੈ। ਪੁਲਿਸ ਨੇ ਇਹ ਮੁਕੱਦਮਾ ਲੁਧਿਆਣਾ ਦੇ ਸਿਵਲ ਸਰਜਨ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਉਮੇਸ਼ ਕੁਮਾਰ ਨੇ ਦੱਸਿਆ 11 ਅਪ੍ਰੈਲ 2024 ਨੂੰ ਥਾਣਾ ਸਰਾਭਾ ਨਗਰ ਵਿੱਚ 325, 323, 341, 506 ਤੇ 34 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇੱਕ ਧਿਰ ਦੇ ਲੱਗੀਆਂ ਸੱਟਾਂ ਸਬੰਧੀ ਡਾਕਟਰ ਜਸਵੀਰ ਸਿੰਘ ਕਥੂਰੀਆ ਵੱਲੋਂ ਓਪੀਨੀਅਨ ਰਿਪੋਰਟ ਤਿਆਰ ਕਰਕੇ ਦਿੱਤੀ ਗਈ। ਦੂਸਰੀ ਧਿਰ ਨੂੰ ਰਿਪੋਰਟ ਤੇ ਸ਼ੱਕ ਸੀ ਅਤੇ ਉਨ੍ਹਾਂ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ। ਇਸ ਮਾਮਲੇ ਵਿੱਚ ਸਿਵਲ ਸਰਜਨ ਦੀ ਪੜਤਾਲ ਦੇ ਦੌਰਾਨ ਓਪੀਨੀਅਨ ਰਿਪੋਰਟ ਗਲਤ ਪਾਈ ਗਈ। ਸਿਵਿਲ ਸਰਜਨ ਦੀ ਸ਼ਿਕਾਇਤ ਤੋਂ ਬਾਅਦ ਇਸ ਕੇਸ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। । ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਜਲਦੀ ਹੀ ਮੁਲਜਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Posted inਲੁਧਿਆਣਾ