ਬਰਨਾਲਾ, 7 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਵਿਖੇ ਟੋਬੇ ਵਿੱਚ ਡੁੱਬ ਕੇ ਦੋ ਬੱਚਿਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਅਧੀਨ ਆਉਂਦੇ ਪਿੰਡ ਦਰਾਕਾ ਦੀ ਦੱਸੀ ਜਾ ਰਹੀ ਹੈ। ਜਿੱਥੇ ਦੋ ਬੱਚੇ ਟੋਬੇ ’ਚ ਨਹਾ ਰਹੇ ਸੀ ਤੇ ਡੁੱਬਣ ਨਾਲ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 6 ਸਾਲਾਂ ਲਵਪ੍ਰੀਤ ਸਿੰਘ ਤੇ 7 ਸਾਲਾਂ ਨਵਜੋਤ ਸਿੰਘ ਵਜੋਂ ਹੋਈ ਹੈ।
Posted inਬਰਨਾਲਾ
