ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਦੇ ਜੰਡਾ ਵਾਲਾ ਰੋਡ ਸੰਤਾਂ ਵਾਲੀ ਗਲੀ ਵਿਖੇ ਬੀਤੀ ਦੇਰ ਰਾਤ ਕਰੀਬ 11 ਵੱਜ ਦੇ ਕਰੀਬ ਬਾਈਕ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਗਲੀ ਵਿੱਚ ਖੜੀਆਂ ਵੱਖ ਵੱਖ ਥਾਈ ਤਿੰਨ ਗੱਡੀਆਂ ਦੇ ਸ਼ੀਸ਼ੇ ਤੋੜਨ ਦੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਇਸ ਸਬੰਧੀ ਪੀੜਤਾਂ ਵੱਲੋਂ ਥਾਣਾ ਸਿਟੀ ਵਨ ਵਿਖੇ ਕਾਰਵਾਈ ਸਬੰਧੀ ਦਰਖਾਸਤ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਪੀੜਿਤ ਹਰਵਿੰਦਰ ਸਿੰਘ ਬਿੰਦਰ ਪੁੱਤਰ ਤੇਜਾ ਸਿੰਘ ਤੇਜਾ ਫਰਨੀਚਰ ਨਿਵਾਸੀ ਸੰਤਾਂ ਵਾਲੀ ਗਲੀ ਨੇ ਦੱਸਿਆ ਕਿ ਬੀਤੇ ਬੁੱਧਵਾਰ ਦੀ ਰਾਤ ਨੂੰ ਸਮਾਂ ਕਰੀਬ 11 ਵਜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਗਲੀ ਵਿੱਚ ਖੜੀ ਉਹਨਾਂ ਦੀ ਗੱਡੀ ਸਵਿਫਟ ਡਿਜ਼ਾਇਰ ਦੇ ਕੋਈ ਤਿੱਖੀ ਚੀਜ਼ ਮਾਰ ਕੇ ਫਰੰਟ ਸ਼ੀਸ਼ਾ ਤੋੜ ਦਿੱਤਾ ਅਤੇ ਗਲੀ ਵਿੱਚ ਅੱਗੇ ਖੜੀ ਇੱਕ ਸਵਿਫਟ ਗੱਡੀ ਦਾ ਬੈਕ ਸ਼ੀਸ਼ਾ ਤੋੜ ਦਿੱਤਾ,ਇੱਥੇ ਹੀ ਨਹੀਂ ਉਹਨਾਂ ਵੱਲੋਂ ਜੁੱਤੀਆਂ ਵਾਲੇ ਮੋਰਚੇ ਨੇੜੇ ਗੁਰਦੁਆਰਾ ਇੱਕ ਆਈ10 ਗੱਡੀ ਦਾ ਵੀ ਸ਼ੀਸ਼ਾ ਤੋੜਿਆ ਗਿਆ।ਇਹ ਸਾਰੀ ਘਟਨਾ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਲੁਟੇਰੇ ਜਾਂ ਚੋਰ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇਣਗੇ ਤਾਂ ਸ਼ਹਿਰ ਨਿਵਾਸੀ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਵੱਲੋਂ ਇਨਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਇਸ ਸਬੰਧ ਦੇ ਵਿੱਚ ਥਾਣਾ ਸਿਟੀ 1 ਦੇ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

Posted inਬਰਨਾਲਾ