ਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਕੱਲ ਤਪਾ ਮੰਡੀ ਏਰੀਏ ਵਿੱਚ ਮੀਂਹ ਤੋਂ ਪਹਿਲਾਂ ਚੱਲੇ ਹਨੇਰੀ ਝੱਖੜ ਕਾਰਨ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਕਈ ਮਿੱਲ ਮਾਲਕਾਂ ਦਾ ਨੁਕਸਾਨ ਵੀ ਹੋਇਆ। ਜਾਣਕਾਰੀ ਦਿੰਦਿਆਂ ਮਾਂ ਸ਼ਾਰਦਾ ਰਾਈਸ ਮਿਲ ਦੇ ਮੈਨੇਜਰ ਨਰੇਸ਼ ਕੁਮਾਰ ਨੇ ਦੱਸਿਆ ਕੀ ਬੀਤੇ ਕੱਲ ਮੀਂਹ ਪੈਣ ਤੋਂ ਪਹਿਲਾਂ ਚੱਲੇ ਹਨੇਰੀ ਝੱਖੜ ਕਾਰਨ ਰਾਈਸ ਮਿੱਲ ਦੀ ਕੰਧ ਜੋ ਕਿ ਲਗਭਗ 125 ਫੁੱਟ ਦੇ ਲਗਭਗ ਹੈ, ਡਿੱਗ ਗਈ, ਜਿਸ ’ਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਤਾਂ ਭਾਵੇਂ ਬਚਾਅ ਹੋ ਗਿਆ, ਪਰ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ।

Posted inਬਰਨਾਲਾ