ਬਰਨਾਲਾ, 17 ਜੁਲਾਈ (ਰਵਿੰਦਰ ਸ਼ਰਮਾ) : ਡੀ ਜੀ ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਕਰਕੇ ਐਸ ਐਸ ਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਵੱਲੋਂ ਐਸ ਐਚ ਓ ਸਦਰ ਇੰਸਪੈਕਟਰ ਲਖਬੀਰ ਸਿੰਘ ਨੂੰ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ ਐਸ ਪੀ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ ਆਲਮ ਵੱਲੋਂ ਇੰਸਪੈਕਟਰ ਲਖਵੀਰ ਸਿੰਘ ਲਈ ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਨੂੰ ਵਧਾਈ ਦੇ ਕੇ ਭਵਿੱਖ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਐਸ ਪੀ(ਐਚ ) ਸ੍ਰੀ ਰਾਜੇਸ਼ ਕੁਮਾਰ ਛਿੱਬਰ, ਐਸ ਪੀ (ਡੀ) ਅਸ਼ੋਕ ਕੁਮਾਰ ਸ਼ਰਮਾ, ਡੀ ਐਸ ਪੀ ਜਤਿੰਦਰਪਾਲ ਸਿੰਘ, ਡੀ ਐਸ ਪੀ ਸਤਵੀਰ ਸਿੰਘ ਬੈਂਸ, ਡੀ ਐਸ ਪੀ ਬਲਜੀਤ ਸਿੰਘ ਢਿੱਲੋਂ, ਡੀ ਐਸ ਪੀ ਕਮਲਜੀਤ ਸਿੰਘ ,ਡੀ ਐਸ ਪੀ ਪਰਮਜੀਤ ਸਿੰਘ, ਡੀ ਐਸ ਪੀ ਕੁਲਵੰਤ ਸਿੰਘ, ਇੰਚਾਰਜ ਸੀ ਆਈ ਏ ਇੰਸਪੈਕਟਰ ਬਲਜੀਤ ਸਿੰਘ , ਇੰਸਪੈਕਟਰ ਕੁਲਦੀਪ ਸਿੰਘ, ਰੀਡਰ ਮਹਿਲ ਸਿੰਘ , ਅਨਾਇਤ ਖਾਨ , ਆਦਿ ਤੋਂ ਇਲਾਵਾ ਸਮੁੱਚੀ ਪੁਲਿਸ ਪਾਰਟੀ ਨੇ ਲਖਬੀਰ ਸਿੰਘ ਨੂੰ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਹੋਣ ਦੀ ਖੁਸ਼ੀ ਵਿੱਚ ਉਹਨਾ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ। ਇੰਸਪੈਕਟਰ ਲਖਬੀਰ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਸਨਮਾਨ ਨੂੰ ਅਜਾਈਂ ਨਹੀਂ ਜਾਣ ਦੇਣਗੇ ਆਉਣ ਵਾਲੇ ਭਵਿੱਖ ਵਿੱਚ ਵੀ ਇਸ ਤੋਂ ਬੇਹਤਰ ਸੇਵਾਵਾਂ ਨਿਭਾਉਣਗੇ। ਉਨਾਂ ਡੀ ਜੀ ਪੀ ਪੰਜਾਬ, ਐਸ ਐਸ ਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਅਤੇ ਸਮੁੱਚੀ ਪੁਲਿਸ ਪਾਰਟੀ ਦਾ ਧੰਨਵਾਦ ਕੀਤਾ ਜਿੰਨਾ ਇਸ ਖੁਸ਼ੀ ਵਿਚ ਹਿੱਸਾ ਲਿਆ।

Posted inਬਰਨਾਲਾ