ਬਰਨਾਲਾ, 20 ਜੁਲਾਈ (ਰਵਿੰਦਰ ਸ਼ਰਮਾ)- ਬੱਕਰੀਆਂ ਦੀ ਭਰੀ ਪਿੱਕ ਅੱਪ ਗੱਡੀ ਦੀ ਲਪੇਟ ’ਚ ਆਉਣ ਕਾਰਨ ਹੋਏ ਹਾਦਸੇ ’ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਅਨਸਾਰ ਤਪਾ ਸਾਈਡ ਤੋਂ ਆ ਰਹੀ ਇੱਕ ਤੇਜ ਰਫਤਾਰ ਪਿੱਕਅਪ ਗੱਡੀ ਜਿਸ ’ਚ ਬੱਕਰੀਆਂ ਸਨ। ਜੋ ਨਾਲੇ ਦੇ ਨਾਲ ਜਾ ਰਹੀ ਸੀ ਤੇ ਜਿਸ ਦੇ ਅੱਗੇ ਇਕਦਮ ਬੇਸਹਾਰਾ ਪਸੂ ਆ ਗਏ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤਾਂ ਨਾਲ ਜਾ ਰਹੇ ਪ੍ਰਵਾਸ਼ੀ ਮਜਦੂਰ ਸੁਨੀਲ ਸ਼ਾਹ ਪੁੱਤਰ ਦੁਲੋ ਸ਼ਾਹ, ਪ੍ਰਕਾਸ ਚੰਦ ਪੁੱਤਰ ਰਾਜੋ ਸਾਹ ਪੂਰਨਿਆਂ (ਬਿਹਾਰ) ਤੇ ਬੱਚਾ ਅਮਨ ਪੁੱਤਰ ਸੁਨੀਲ ਸ਼ਾਹ ਨੂੰ ਦਵਾਈ ਦਿਵਾਕੇ ਜਾ ਰਿਹਾ ਨੇ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ‘ਚ ਦੋਵੇ ਪ੍ਰਵਾਸੀ ਮਜਦੂਰਾਂ ਸ਼ੁਨੀਲ ਸ਼ਾਹ ਤੇ ਪ੍ਰਕਾਸ ਚੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚਾ ਅਮਨ ਕੁਮਾਰ ਗੰਭੀਰ ਜਖਮੀ ਹੋ ਗਿਆ। ਹਾਦਸੇ ’ਚ ਤਿੰਨ ਬੱਕਰੀਆਂ ਤੇ ਬੇਸਹਾਰਾ ਪਸ਼ੂ ਵੀ ਮਾਰੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਖਮੀ ਬੱਚੇ ਅਮਨ ਕੁਮਾਰ ਨੂੰ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ। ਘਟਨਾ ਸਬੰਧੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਸੜਕ ਹਾਦਸੇ ’ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
ਬਰਨਾਲਾ, 20 ਜੁਲਾਈ (ਰਵਿੰਦਰ ਸ਼ਰਮਾ)- ਬੱਕਰੀਆਂ ਦੀ ਭਰੀ ਪਿੱਕ ਅੱਪ ਗੱਡੀ ਦੀ ਲਪੇਟ ’ਚ ਆਉਣ ਕਾਰਨ ਹੋਏ ਹਾਦਸੇ ’ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਅਨਸਾਰ ਤਪਾ ਸਾਈਡ ਤੋਂ ਆ ਰਹੀ ਇੱਕ ਤੇਜ ਰਫਤਾਰ ਪਿੱਕਅਪ ਗੱਡੀ ਜਿਸ ’ਚ ਬੱਕਰੀਆਂ ਸਨ। ਜੋ ਨਾਲੇ ਦੇ ਨਾਲ ਜਾ ਰਹੀ ਸੀ ਤੇ ਜਿਸ ਦੇ ਅੱਗੇ ਇਕਦਮ ਬੇਸਹਾਰਾ ਪਸੂ ਆ ਗਏ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤਾਂ ਨਾਲ ਜਾ ਰਹੇ ਪ੍ਰਵਾਸ਼ੀ ਮਜਦੂਰ ਸੁਨੀਲ ਸ਼ਾਹ ਪੁੱਤਰ ਦੁਲੋ ਸ਼ਾਹ, ਪ੍ਰਕਾਸ ਚੰਦ ਪੁੱਤਰ ਰਾਜੋ ਸਾਹ ਪੂਰਨਿਆਂ (ਬਿਹਾਰ) ਤੇ ਬੱਚਾ ਅਮਨ ਪੁੱਤਰ ਸੁਨੀਲ ਸ਼ਾਹ ਨੂੰ ਦਵਾਈ ਦਿਵਾਕੇ ਜਾ ਰਿਹਾ ਨੇ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ‘ਚ ਦੋਵੇ ਪ੍ਰਵਾਸੀ ਮਜਦੂਰਾਂ ਸ਼ੁਨੀਲ ਸ਼ਾਹ ਤੇ ਪ੍ਰਕਾਸ ਚੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚਾ ਅਮਨ ਕੁਮਾਰ ਗੰਭੀਰ ਜਖਮੀ ਹੋ ਗਿਆ। ਹਾਦਸੇ ’ਚ ਤਿੰਨ ਬੱਕਰੀਆਂ ਤੇ ਬੇਸਹਾਰਾ ਪਸ਼ੂ ਵੀ ਮਾਰੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਖਮੀ ਬੱਚੇ ਅਮਨ ਕੁਮਾਰ ਨੂੰ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ। ਘਟਨਾ ਸਬੰਧੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Posted inਬਰਨਾਲਾ