ਐਸ ਐਸ ਪੀ ਅਤੇ ਡੀ ਸੀ ਬਰਨਾਲਾ ਨੂੰ ਕਰ ਚੁੱਕੇ ਹਾਂ ਲਿਖਤੀ ਸ਼ਿਕਾਇਤ, ਨਹੀਂ ਹੋਈ ਕੋਈ ਸੁਣਵਾਈ – ਭੋਲਾ ਸਿੰਘ
ਬਰਨਾਲਾ, 22 ਜੁਲਾਈ (ਰਵਿੰਦਰ ਸ਼ਰਮਾ) : ਸਹਿਰ ਬਰਨਾਲਾ ਦੇ ਧਨੌਲਾ ਰੋਡ ’ਤੇ ਬਣੀ ਇੰਦਰਲੋਕ ਐਵੇਨਿਊ ਅਤੇ ਸਰਾਭਾ ਨਗਰ ਨਿਵਾਸੀਆਂ ਨੇ ਆਈ.ਟੀ.ਆਈ. ਚੌਂਕ ਨੇੜੇ ਲਾਇਨ ਵਾਰ ਬਣੇ ਹੋਟਲਾਂ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਦੇਹ ਵਪਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੋਲਾ ਸਿੰਘ ਰਿਟਾਇਰਡ ਮਾਸਟਰ ਅਤੇ ਉਨਾ ਨਾਲ ਕਲੋਨੀ ਦੇ ਵਸਨੀਕਾਂ ਨੇ ਦੱਸਿਆ ਕੀ ਇਹਨਾ ਹੋਟਲਾਂ ਵਾਲਿਆ ਨੇ ਬਿਨਾ ਕਿਸੇ ਡਰ ਭੈਅ ਤੋ ਇਹ ਧੰਦਾ ਚਲਾਇਆ ਹੋਇਆ ਹੈ। ਉਨਾ ਦੱਸਿਆ ਕਿ ਇਹਨਾ ਹੋਟਲਾਂ ਵਿੱਚ ਨਾਂ ਨਾਸ਼ਤਾ ਨਾਂ ਲੰਚ ਨਾਂ ਹੀ ਡਿੰਨਰ ਦਾ ਕੋਈ ਪ੍ਰਬੰਧ ਹੈ ਇਹ ਸਿਰਫ਼ ਨਾਮ ਤੇ ਹੀ ਰੈਸਟੋਰੈਂਟ ਹਨ , ਸਿੱਧਾ ਕਹਿ ਲਈਏ ਤਾਂ ਸਿਰਫ਼ ਦੇਹ ਵਪਾਰ ਦੇ ਇੱਕ ਰੈਸਟੋਰੈਂਟ ਦੀ ਆੜ ਵਿੱਚ ਅੱਡੇ ਚਲਾਏ ਜਾਂ ਰਹੇ ਹਨ। ਉਨਾ ਹੋਰ ਜਾਣਕਾਰੀ ਸਾਝੀ ਕਰਦਿਆ ਦੱਸਿਆ ਕਿ ਸਵੇਰ ਤੋ ਹੀ ਇਹਨਾ ਹੋਟਲਾ ਵਿੱਚ ਜੋੜੇ ਤੇ ਜੋੜੇ ਆਉਣੇ ਸੁਰੂ ਹੋ ਜਾਦੇ ਹਨ ਜਿਨਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ। ਜਦੋ ਵੀ ਅਸੀ ਇਹਨਾ ਨਾਲ ਆਪਣੇ ਤੋਰ ਤੇ ਇਹ ਬੰਦ ਕਰਨ ਲਈ ਕਿਹਾ ਤਾ ਇਹਨਾ ਵੱਲੋ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆ ਇਹ ਕਿਹਾ ਜਾਦਾ ਹੈ ਕੀ ਬਾਲਗ ਮੁੰਡਾ ਕੁੜੀ ਆਪਣੇ ਬਾਲਗ ਹੋਣ ਦਾ ਸਬੂਤ ਲੈਕੇ ਜਿਵੇ ਮਰਜੀ ਇਕੱਠੇ ਹੋਟਲਾਂ ਵਿੱਚ ਆ ਜਾ ਸਕਦੇ ਹਨ। ਉਨਾ ਕਿਹਾ ਕਿ ਸੁਪਰੀਮ ਕੋਰਟ ਨੇ ਤਾ ਸਿਰਫ ਲਿਵਿੰਗ ਰਿਲੇਸ਼ਨ ਵਿੱਚ ਰਹਿਣ ਦੀ ਗੱਲ ਆਖੀ ਹੈ ਕਿ ਜੋ ਵੀ ਬਾਲਗ ਮੁੰਡਾ ਜਾਂ ਕੁੜੀ ਹਨ ਉਹ ਇਕੱਠੇ ਰਹਿ ਸਕਦੇ ਹਨ ਪਰ ਇਹ ਨਹੀ ਕਿਹਾ ਕਿ ਤੁਸੀ ਰੈਸਟੋਰੈਂਟ ਦੀ ਆੜ ਵਿੱਚ 20 20 ਕਮਰੇ ਬਣਾਕੇ ਦੇਹ ਵਪਾਰ ਚਲਾਓ।ਉਨਾ ਅੱਗੇ ਬੋਲਦਿਆ ਕਿਹਾ ਕਿ ਅਸੀ ਆਪਣੇ ਤੋੰਰ ਤੇ ਬਹੁਤ ਬਾਰ ਪਿੰਡਾਂ ਵਿੱਚੋ ਇਹਨਾਂ ਹੋਟਲਾ ਵਿੱਚ ਆਉਣ ਵਾਲੀਆ ਨਾਬਾਲਿਗ ਕੁੜੀਆ ਨੂੰ ਆਈ ਟੀ ਆਈ ਚੌਕ ਵਿੱਚ ਫੜਿਆ ਹੈ ਅਤੇ ਉਨਾ ਦੇ ਆਧਾਰ ਕਾਰਡ ਤੱਕ ਚੈਕ ਕਰਕੇ ਉਨਾ ਦੇ ਨਾਬਾਲਿਗ ਹੋਣ ਦਾ ਪਰੂਫ ਤੱਕ ਦੇਖੇ ਹਨ ਪਰ ਸਿਰਫ ਧੀਆ ਦੀ ਇੱਜ਼ਤ ਕਰਕੇ ਕਦੇ ਉਨਾ ਦਾ ਨਾਮ ਜਾਂ ਪਿੰਡ ਨਹੀ ਕਿਸੇ ਨੂੰ ਦੱਸਿਆ ਹੈ। ਇਹ ਚੱਲ ਰਹੇ ਹੋਟਲ ਸਾਡੇ ਸਮਾਜ ਲਈ ਇੱਕ ਬਹੁਤ ਹੀ ਖਤਰਨਾਕ ਹੈ। ਸਾਡੇ ਨੌਜਵਾਨ ਅਤੇ ਬੱਚੀਆਂ ਕਿਹੜੇ ਰਾਹ ਤੇ ਜਾਂ ਰਹੀਆ ਹਨ ਇਹ ਸਾਨੂੰ ਸਮਝਣਾ ਪਵੇਗਾ ਅਤੇ ਸਾਨੂੰ ਸਮਾਜ ਵਿੱਚ ਵੱਧ ਰਹੇ ਇਸ ਗੰਦ ਨੂੰ ਰੋਕਣ ਲਈ ਚੱਲ ਰਹੇ ਇਹਨਾ ਹੋਟਲਾਂ ਖਿਲਾਫ਼ ਜੋਰਦਾਰ ਸੰਘਰਸ਼ ਸ਼ੁਰੂ ਕਰਨਾਂ ਪਵੇਗਾ ਤਾ ਜੋ ਕਿ ਇਸ ਗੰਦਗੀ ਵਿੱਚ ਧੱਸ ਰਹੇ ਸਾਡੇ ਪੰਜਾਬ ਦੀ ਧੀਆ ਪੁੱਤਰਾਂ ਨੂੰ ਰੋਕ ਸਕੀਏ। ਉਨਾ ਪ੍ਸਾਸਨ ਤੋ ਵੀ ਮੰਗ ਕੀਤੀ ਹੈ ਕਿ ਅਸੀ ਪਹਿਲਾ ਦੀ ਤਰਾ ਹੁਣ ਵੀ ਆਹੀ ਬੇਨਤੀ ਕਰਦੇ ਹਾ ਕਿ ਇਹਨਾ ਹੋਟਲਾਂ ਨੂੰ ਨੱਥ ਪਾ ਲਵੋ ਨਹੀ ਆਉਣ ਵਾਲੇ ਸਮੇ ਵਿਚ ਜੋ ਹਾਲਾਤ ਸਹਿਰ ਦੇ ਬਣਦੇ ਜਾਂ ਰਹੇ ਹਨ ਲੋਕਾਂ ਦਾ ਗੁੱਸਾ ਸੱਤਵੇ ਅਸਮਾਨ ਤੇ ਪਹੁੰਚਣ ਲਈ ਟਾਈਮ ਨਹੀ ਲੱਗਣਾ ਇਹ ਨਾਂ ਹੋਵੇ ਕਿ ਇੱਕ ਵੱਡਾ ਸੰਘਰਸ਼ ਇਹਨਾ ਹੋਟਲਾਂ ਖਿਲਾਫ਼ ਸ਼ੁਰੂ ਹੋ ਜਾਵੇ ਅਤੇ ਫਿਰ ਹਾਲਾਤ ਸੰਭਾਲੇ ਨਹੀ ਜਾਣੇ।
ਜਦੋ ਇਸ ਸਬੰਧੀ ਇਹਨਾ ਹੋਟਲਾ ਦੇ ਮਨੈਜਰਾਂ ਮੋਹਿਤ ਸਰਮਾ ਮਿਲਨ ਹੋਟਲ ਅਤੇ ਦੀਪ ਸਿੰਘ ਕੇਨੈਡਾ ਹੋਟਲ ਨਾਲ ਗੱਲ ਕੀਤੀ ਤਾ ਇਹਨਾ ਨੇ ਇਸ ਸਬੰਧੀ ਕੋਈ ਵੀ ਗੱਲ ਕਰਨ ਤੋ ਇੰਨਕਾਰ ਕਰ ਦਿੱਤਾ।
ਜਦੋ ਇਸ ਸਬੰਧੀ ਐਸ ਐਸ ਪੀ ਬਰਨਾਲਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਸ ਸਬੰਧੀ ਮੇਰੇ ਧਿਆਨ ਵਿਚ ਨਹੀ ਹੈ ਮੈ ਹੁਣੇ ਹੀ ਇਹਨਾ ਹੋਟਲਾ ਨੂੰ ਚੈਕ ਕਰਵਾਉਂਦਾ ਹਾ ਫਿਰ ਦੇਖਦੇ ਹਾ ਕਿ ਇਸ ਗੱਲ ਵਿਚ ਕਿੰਨੀ ਸਚਾਈ ਹੈ। ਇਸ ਮੌਕੇ ਭੋਲਾ ਸਿੰਘ ਮਾਸਟਰ ਰਿਟਾਇਰਡ ਹਰਬੰਸ ਸਿੰਘ ਥਾਣੇਦਾਰ ਰਿਟਾਇਰਡ , ਗੁਰਬਚਨ ਸਿੰਘ, ਬਲਜਿੰਦਰ ਸਿੰਘ, ਪ੍ਰਮਜੀਤ ਸਿੰਘ, ਛੋਟਾ ਸਿੰਘ , ਸੁਖਵੰਤ ਸਿੰਘ ਚੀਮਾ, ਬਹਾਦਰ ਸਿੰਘ, ਮੋਹਨ ਸਿੰਘ , ਦਲਵਾਰਾ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Posted inਬਰਨਾਲਾ