ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਸਥਾਨਕ ਕੱਚਾ ਕਾਲਜ ਰੋਡ ’ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਪਾਰਕ ਦੀ ਬਿਹਤਰੀ ਲਈ ਅਤੇ ਪਾਰਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਦੌਰਾਨ ਸਰਬ ਸੰਮਤੀ ਨਾਲ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਵੱਲੋਂ ਜੋ ਮਾਨ ਅਤੇ ਸਨਮਾਨ ਦਿੰਦਿਆਂ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਅਗਾਮੀ ਸਮੇਂ ’ਚ ਪਾਰਕ ਦੀ ਬਿਹਤਰੀ ਤੇ ਸੁੰਦਰਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਸਵੇਰ ਸ਼ਾਮ ਸੈਰ ਕਰਨ ਲਈ ਆਉਣ ਵਾਲੇ ਸ਼ਹਿਰੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇ। ਇਸ ਮੌਕੇ ਜੀ ਸੀ ਗੋਇਲ, ਰਾਜਪਾਲ ਸ਼ਰਮਾ, ਅੰਮ੍ਰਿਤ ਲਾਲ ਸਿੰਗਲਾ, ਫਕੀਰ ਚੰਦ, ਸੁਰਿੰਦਰ ਪਾਲ ਕੌਸ਼ਲ, ਜਗਦੀਸ਼ ਸਿੰਗਲਾ, ਡਾਕਟਰ ਉਜਾਗਰ ਸਿੰਘ ਮਾਨ, ਹਰਮਿੰਦਰ ਸਿੰਘ ਮੈਨੇਜਰ, ਰਜਿੰਦਰ ਪਾਲ ਕੌਸ਼ਲ, ਮਦਨ ਲਾਲ ਸਿੰਗਲਾ, ਗੁਰਮੇਲ ਸਿੰਘ ਬਾਕਸਰ, ਗੁਰਦਰਸ਼ਨ ਸਿੰਘ ਬਰਾੜ, ਅਸ਼ੋਕ ਕੁਮਾਰ, ਅਸ਼ੋਕੀ ਜੀਵਨ ਕੁਰੜ ਵਾਲੇ, ਅਮਰਜੀਤ ਸਿੰਘ ਚੀਮਾ, ਸੁਖਰਾਮ ਸਿੰਗਲਾ, ਜਸਵਿੰਦਰ ਸਿੰਘ ਟੀਲੂ ਕਾਲਾ, ਗਿਆਨ ਚੰਦ ਤੋ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ।

Posted inਬਰਨਾਲਾ