ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਗਲਵਾਰ ਨੂੰ ਬਰਨਾਲਾ ਦੇ ਦੋ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ। ਇਸ ਸਮੇਂ ਜੀਵਨ ਗਰਗ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਜਿੰਨ੍ਹਾਂ ਵਲੋਂ ਬਰਨਾਲਾ ਸ਼ਹਿਰੀ ਅਤੇ ਬਰਨਾਲਾ ਦਿਹਾਤੀ ਲਈ ਮੰਡਲ ਪ੍ਰਧਾਨ ਥਾਪੇ ਗਏ। ਜਿੰਨ੍ਹਾਂ ’ਚ ਸੀਨੀਅਰ ਭਾਜਪਾ ਆਗੂ ਪੁਨੀਤ ਕੌਸ਼ਲ ਮੋਨੂੰ ਨੂੰ ਬਰਨਾਲਾ ਦਿਹਾਤੀ ਅਤੇ ਭਾਰਤ ਕਾਂਸਲ ਨੂੰ ਬਰਨਾਲਾ ਸ਼ਹਿਰੀ ਦਾ ਮੰਡਲ ਪ੍ਰਧਾਨ ਥਾਪਿਆ ਗਿਆ। ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਪੁਨੀਤ ਕੌਸ਼ਲ ਮੋਨੂੰ ਅਤੇ ਭਾਰਤ ਕਾਂਸਲ ਨੇ ਜਿੱਥੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ, ਉੱਥੇ ਹੀ ਪਾਰਟੀ ਵੱਲੋਂ ਸੌਂਪੀ ਇਸ ਅਹਿਮ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਯਾਦਵਿੰਦਰ ਸ਼ੰਟੀ, ਨਰਿੰਦਰ ਗਰਗ ਨੀਟਾ, ਧਰਮ ਸਿੰਘ ਫੌਜੀ, ਹਰਬਖ਼ਸ਼ੀਸ਼ ਸਿੰਘ ਗੋਨੀ ਐਮਸੀ, ਸੋਮਨਾਥ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Posted inਬਰਨਾਲਾ