ਲੁਧਿਆਣਾ, 25 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਵਿਖੇ ਈਡੀ ਦੀ ਜਲੰਧਰ ਟੀਮ ਨੇ ਡਾ. ਅਮਿਤ ਬਾਂਸਲ ਦੇ ਵੱਖ-ਵੱਖ ਠਿਕਾਣਿਆਂ ‘ਤੇ ਛਾਪਾਮਾਰੀ ਕੀਤੀ। ਰੇਡ ਦੌਰਾਨ ਕਈ ਥਾਵਾਂ ਤੋਂ ਅਧਿਕਾਰੀਆਂ ਨੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਉਨ੍ਹਾਂ ਮਰੀਜ਼ਾਂ ਦੇ ਰਿਕਾਰਡ ਵੀ ਜਬਤ ਕੀਤੇ ਗਏ ਹਨ, ਜੋ ਡਾ. ਬਾਂਸਲ ਤੋਂ ਨਸ਼ਾ ਮੁਕਤੀ ਦੀ ਦਵਾਈ ਲੈਂਦੇ ਰਹੇ ਹਨ। ਜਾਣਕਾਰੀ ਅਨੁਸਾਰ, ਡਾ. ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਲਾਏ ਜਾ ਰਹੇ ਹੁਣ ਬੰਦ ਹੋ ਚੁੱਕੇ ਨਸ਼ਾ ਮੁਕਤੀ ਕੇਂਦਰਾਂ ਨਾਲ ਸੰਬੰਧਤ 21 ਕਰੋੜ ਰੁਪਏ ਮੁੱਲ ਦੇ ਕਈ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਸਾਰੀ ਕਾਰਵਾਈ ਪੰਜਾਬ ਦੇ ਨਿੱਜੀ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਨਸ਼ੀਲੀਆਂ ਦਵਾਈਆਂ ਦੇ ਦੁਰਵਰਤੋਂ ਅਤੇ ਕਾਲੇ ਧਨ ਨੂੰ ਵੈਲਿਡ ਧਨ ਬਣਾਉਣ ਦੇ ਮਾਮਲੇ ਨਾਲ ਜੁੜੀ ਜਾਂਚ ਨਾਲ ਸੰਬੰਧਿਤ ਹੈ।

Posted inਲੁਧਿਆਣਾ