ਧਨੌਲਾ, 26 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਦਿਨੀਂ ਸਥਾਨਕ ਪਸ਼ੂ ਮੰਡੀ ਨਜ਼ਦੀਕ ਇੱਕ ਔਰਤ ਤੋਂ ਨਗਦੀ ਸਮੇਤ ਪਰਸ ਖੋਹ ਕੇ ਫਰਾਰ ਹੋਣ ਵਾਲੇ ਵਿਅਕਤੀ ਧਨੌਲਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਔਰਤ ਕਿਰਨਾ ਰਾਣੀ ਪਤਨੀ ਲਛਮਣ ਦਾਸ ਪੁੱਤਰ ਆਤਮਾ ਰਾਮ ਵਾਸੀ ਗਲੀ ਨੰਬਰ 04, ਸੇਖਾ ਰੋਡ ਬਰਨਾਲਾ ਨੇ ਦੱਸਿਆ ਸੀ ਕਿ ਅਸੀਂ 2 ਲੱਖ ਰੁਪਏ ਦਾ ਗੋਲਡ ਲੋਨ ਕਰਵਾਇਆ ਸੀ ਅਤੇ ਇਸ ਤੋਂ ਇਲਾਵਾ ਮੇਰੀ ਲੜਕੀ ਜਾਚਨਾ ਜੋਸ਼ੀ ਨੇ ਸਾਨੂੰ 30 ਹਜਾਰ ਰੁਪਏ ਹੋਰ ਨਗਦ ਵੀ ਦਿੱਤੇ ਸਨ। ਇਹ 02 ਲੱਖ 30 ਹਜਾਰ ਰੁਪਏ ਅਸੀ ਆਪਣੇ ਘਰ ਅਲਮਾਰੀ ਵਿੱਚ ਰੱਖ ਲਏ ਸਨ। ਮਿਤੀ 03/07/2025 ਨੂੰ ਮੈਂ ਅਤੇ ਮੇਰਾ ਲੜਕਾ ਰੋਹਿਤ ਕੁਮਾਰ ਦੋਵੇ ਜਾਣੇ ਸਾਡੀ ਸਕੂਟਰੀ ਪਰ ਸਵਾਰ ਹੋ ਕੇ ਸਾਡੀ ਰਿਸਤੇਦਾਰੀ ਵਿੱਚ ਪਿੰਡ ਬਡਰੁੱਖਾ ਜਾ ਰਹੇ ਸੀ। ਸਾਡੇ ਘਰ ਕੋਈ ਨਾ ਹੋਣ ਕਰਕੇ ਇਹ ਰਕਮ 02 ਲੱਖ 30 ਹਜਾਰ ਰੁਪਏ ਮੇਰੇ ਲੇਡੀਜ ਪਰਸ ਵਿੱਚ ਪਾ ਕੇ ਅਸੀ ਆਪਣੇ ਨਾਲ ਲਿਜਾ ਰਹੇ ਸੀ ਜਦੋਂ ਅਸੀਂ ਦੁਪਿਹਰ 12:30 ਦੇ ਕਰੀਬ ਅਸੀਂ ਪਸ਼ੂ ਮੰਡੀ ਧਨੌਲਾ ਪਾਸ ਪੁੱਜੇ ਤਾਂ ਸਾਡੇ ਪਿੱਛੇ ਤੋਂ ਇੱਕ ਮੋਟਰਸਾਇਕਲ ਪਰ ਦੋ ਨਾਮਲੂਮ ਵਿਅਕਤੀ ਸਵਾਰ ਹੋ ਕੇ ਆਏ। ਜਿੰਨਾ ਨੇ ਆਪਣਾ ਮੋਟਰਸਾਇਕਲ ਸਾਡੀ ਸਕੂਟਰੀ ਦੇ ਬਰਾਬਰ ਲਗਾ ਕੇ ਸਾਡੇ ਤੋਂ ਸੰਗਰੂਰ ਜਾਣ ਦਾ ਰਸਤਾ ਪੁੱਛਣ ਲੱਗੇ ਤਾਂ ਅਸੀ ਆਪਣੀ ਸਕੂਟਰੀ ਰੋਕ ਕੇ ਉਹਨਾਂ ਨੂੰ ਰਾਸਤਾ ਦੱਸਣ ਲੱਗ ਪਏ। ਇੰਨੇ ਵਿੱਚ ਮੋਟਰਸਾਇਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਇੱਕ ਦਮ ਮੇਰੇ ਹੱਥਾ ਵਿੱਚ ਫੜਿਆ ਮੇਰਾ ਲੇਡੀਜ ਪਰਸ ਮੇਰੇ ਪਾਸੋਂ ਝਪਟ ਮਾਰ ਕੇ ਖੋਹ ਲਿਆ ਅਤੇ ਮੌਕਾ ਤੋਂ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਭੱਜ ਗਏ ਤਾਂ ਅਸੀ ਉਹਨਾ ਦਾ ਪਿੱਛਾ ਕੀਤਾ ਤਾਂ ਉਹਨਾ ਪਾਸ ਮੋਟਰਸਾਇਕਲ ਨੰਬਰੀ ਪੀ.ਬੀ. 11 ਬੀ. ਕਿਊ 324 ਮਾਰਕਾ ਯਾਮਾ ਸੀ ਪ੍ਰੰਤੂ ਦੋਵੇ ਨਾਮਲੂਮ ਵਿਅਕਤੀ ਆਪਣਾ ਮੋਟਰਸਾਇਕਲ ਤੇਜ਼ ਕਰਕੇ ਮੌਕਾ ਤੋਂ ਭੱਜ ਗਏ। ਦੋਵੇਂ ਨਾਮਲੂਮ ਵਿਅਕਤੀਆ ਬਾਰੇ ਅਸੀ ਹੁਣ ਤੱਕ ਆਪਣੇ ਤੌਰ ਪਰ ਆਸ-ਪਾਸ ਪੜਤਾਲ ਕਰਦੇ ਰਹੇ। ਜਿੰਨਾ ਬਾਰੇ ਸਾਨੂੰ ਪਤੜਾਲ ਕਰਨ ਤੇ ਪਤਾ ਲੱਗਿਆ ਕਿ ਉਹ ਦੋਵੇ ਵਿਅਕਤੀ ਸਾਹਿਦ ਆਲਮ ਪੁੱਤਰ ਕਾਸਿਬ ਵਾਸੀ ਹਠਖੋਲਾ, ਜ਼ਿਲ੍ਹਾ ਉੱਤਰ ਜਨਾਸਪੁਰ (ਵੈਸਟ ਬੰਗਾਲ) ਅਤੇ ਇਕਰਮ ਹੁਸੈਨ ਪੁੱਤਰ ਯਾਕੂਬ ਅਲੀ ਵਾਸੀ ਦੱਖਣ ਕੁਲਾ ਡੁਬਾ,ਜਿਲ੍ਹਾ ਨਗਾਊ (ਆਸਾਮ) ਹਨ ਕਿਉਂਕਿ ਮੇਰੇ ਘਰਵਾਲਾ ਲਛਮਣ ਦਾਸ ਜੋ ਬਾਵਾ ਦੇ ਚਾਹ ਵਾਲੇ ਢਾਬੇ ਪਰ ਕੰਮ ਕਰਦਾ ਹੈ,ਇਹ ਦੋਵੇ ਵਿਅਕਤੀ ਉੱਥੇ ਆਉਂਦੇ ਜਾਂਦੇ ਰਹਿੰਦੇ ਸਨ। ਸਾਹਿਦ ਆਲਮ ਅਤੇ ਇਕਰਮ ਹੁਸੈਨ ਉਕਤਾਨ ਨੇ ਮੇਰੇ ਪਾਸੋ ਮੇਰਾ ਲੇਡੀਜ ਪਰਸ ਜਿਸ ਵਿੱਚ 02 ਲੱਖ 30 ਹਜਾਰ ਰੁਪਏ ਸਨ, ਝਪਟ ਮਾਰ ਕੇ ਖੋਹ ਕਰਕੇ ਲੈ ਗਏ ਸਨ। ਜਿਸ ਸਬੰਧੀ ਅੱਜ ਮੈਂ ਸਮੇਤ ਆਪਣੇ ਲੜਕੇ ਰੋਹਿਤ ਕੁਮਾਰ ਦੇ ਇਤਲਾਹ ਦੇਣ ਲਈ ਥਾਣਾ ਆ ਰਹੇ ਸੀ। ਪੁਲਿਸ ਪਾਰਟੀ ਧਨੌਲਾ ਦੇ ਬੱਸ ਸਟੈਂਡ ਵਿਖੇ ਮਿਲ ਗਏ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਧਨੌਲਾ ਦੇ ਥਾਣਾ ਮੁਖੀ ਜਗਜੀਤ ਸਿੰਘ ਨੇ ਏ. ਐੱਸ. ਆਈ. ਬਲਵਿੰਦਰ ਕੁਮਾਰ ਅਤੇ ਹੌਲਦਾਰ ਰਣਜੀਤ ਸਿੰਘ ਦੁਆਰਾ ਪੂਰੀ ਤਫ਼ਤੀਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Posted inਬਰਨਾਲਾ