Posted inTraffic Jam ਬਰਨਾਲਾ ਬਰਨਾਲਾ ’ਚ ਨਿੱਜੀ ਹਸਪਤਾਲਾਂ ਅੱਗੇ ਟ੍ਰੈਫ਼ਿਕ ਜਾਮ, ਲੋਕ ਪਰੇਸ਼ਾਨ Posted by overwhelmpharma@yahoo.co.in Feb 24, 2025 ਬਰਨਾਲਾ : ਬਰਨਾਲਾ ਵਾਸੀਆਂ ਨੂੰ ਸ਼ਹਿਰ ਭਰ ’ਚ ਲੰਬੇ ਸਮੇਂ ਤੋਂ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋ ਤੱਕ ਕਿ ਸ਼ਹਿਰ ਦੇ ਕਿਸੇ ਵੀ ਖੇਤਰ ’ਚ ਚਲੇ ਜਾਓ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਬਿਨਾਂ ਕਿਸੇ ਟ੍ਰੈਫ਼ਿਕ ਜਾਮ ’ਚ ਫ਼ਸੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਓ। ਸਭ ਤੋਂ ਵੱਧ ਟ੍ਰੈਫ਼ਿਕ ਜਾਮ ਸਦਰ ਬਜ਼ਾਰ, ਹੰਡਿਆਇਆ ਬਜ਼ਾਰ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਰਾਮ ਬਾਗ ਰੋਡ, ਕਚਿਹਰੀ ਚੌਂਕ, ਬੱਸ ਸਟੈਂਡ ਰੋਡ, ਵਾਲਮੀਕਿ ਚੌਂਕ ਤੇ ਅੱਗਰਸੈਨ ਚੌਂਕ ’ਚ ਦੇਖਣ ਨੂੰ ਮਿਲਦਾ ਹੈ। ਪਰ ਇੰਨ੍ਹਾਂ ਸਥਾਨਾਂ ਤੋਂ ਵੀ ਕਿਤੇ ਵਧੇਰੇ ਇਹ ਸਮੱਸਿਆ ਸ਼ਹਿਰ ਭਰ ’ਚ ਥਾਂ-ਥਾਂ ਖੁੱਲ੍ਹੇ ਨਿੱਜੀ ਹਸਪਤਾਲਾਂ ਦੇ ਬਾਹਰ ਪੇਸ਼ ਆ ਰਹੀ ਹੈ, ਕਿਉਂਕਿ ਜ਼ਿਆਦਾਤਰ ਨਿੱਜੀ ਹਸਪਤਾਲਾਂ ਕੋਲ ਆਪਣੀ ਕੋਈ ਪਾਰਕਿੰਗ ਨਹੀਂ ਹੈ ਤੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਆਪਣੇ ਵਹੀਕਲ ਹਸਪਤਾਲ ਦੇ ਬਾਹਰ ਹੀ ਖੜ੍ਹੇ ਕਰਨੇ ਪੈਂਦੇ ਹਨ, ਜਿਸ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਪੇਸ਼ ਆਉਂਦੀ ਹੈ। ਇਸ ਨਾਲ ਜਿੱਥੇ ਮਰੀਜ਼ ਤਾਂ ਖੱਜਲ ਖੁਆਰ ਹੁੰਦੇ ਹੀ ਹਨ, ਉੱਥੇ ਹੀ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਸਮੱਸਿਆ ਵੱਲ ਨਾ ਤਾਂ ਸਿਵਲ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਦਾ। ਇਸ ਸਮੱਸਿਆ ਨੂੰ ਹੀ ਨਾ ਹੀ ਨਿੱਜੀ ਹਸਪਤਾਲਾਂ ਨੇ ਕਦੇ ਹੱਲ ਕਰਨ ਦੀ ਲੋੜ ਸਮਝੀ ਹੈ। ਜਿਸਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਆਮ ਲੋਕ ਤਾਂ ਵੱਡੇ-ਵੱਡੇ ਟ੍ਰੈਫ਼ਿਕ ਜਾਮਾਂ ’ਚ ਫ਼ਸਦੇ ਹੀ ਹਨ, ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਐਂਬੂਲੈਂਸ ਨੂੰ ਵੀ ਟ੍ਰੈਫ਼ਿਕ ਜਾਮ ’ਚ ਰਾਹ ਨਹੀਂ ਮਿਲਦਾ। ਅਜਿਹੇ ’ਚ ਗੰਭੀਰ ਜਖ਼ਮੀ ਮਰੀਜ਼ਾਂ ਦਾ ਤਾਂ ਸਿਰਫ਼ ਰੱਬ ਹੀ ਰਾਖ਼ਾ ਹੈ। ਸ਼ਹਿਰ ਵਾਸੀਆਂ ਵਲੋਂ ਇਸ ਸਮੱਸਿਆ ਦੇ ਹੱਲ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। Post navigation Previous Post ਡਿਪਟੀ ਕਮਿਸ਼ਨਰ ਤੇ ਐੱਸਡੀਐਮਜ਼ ਵਲੋਂ ਤਹਿਸੀਲਾਂ, ਸਬ ਤਹਿਸੀਲਾਂ ’ਚ ਚੈਕਿੰਗNext Postਪ੍ਰਤਾਪ ਬਾਜਵਾ ਨੇ ਭਾਜਪਾ ’ਚ ਕਰਵਾਈ ਐਡਵਾਂਸ ਬੁਕਿੰਗ : ਅਮਨ ਅਰੋੜਾ