ਬਰਨਾਲਾ, 8 ਅਗਸਤ (ਰਵਿੰਦਰ ਸ਼ਰਮਾ) : ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ 16 ਵਾਂ ਸਾਲਾਨਾ ਉਤਸਵ 11 ਅਗਸਤ 2025 ਤੋਂ ਬਰਨਾਲਾ ਦੇ ਅਨਾਜ ਮੰਡੀ ਰੋਡ ‘ਤੇ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਭਾਗਵਤ ਕਥਾ ਦੇ ਕਾਰਡ ਜਾਰੀ ਕੀਤੇ ਗਏ ਅਤੇ ਬਰਨਾਲਾ ਸ਼ਹਿਰ ਦੇ ਸਾਰੇ ਸ਼ਰਧਾਲੂਆਂ ਨੂੰ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮੈਂਬਰ ਅਤੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਗਰਗ, ਆਚਾਰੀਆ ਸ਼੍ਰੀਨਿਵਾਸ ਮਹਾਰਾਜ, ਆਈਐਫਬੀ ਪੁਆਇੰਟ ਦੇ ਐਮ ਡੀ ਇੰਜੀਨੀਅਰ ਹੇਮੰਤ ਗਰਗ ਅਤੇ ਪ੍ਰੇਮ ਕੁਮਾਰ ਮੋਦੀ ਦੇ ਨਾਲ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ 16 ਵਾਂ ਸਾਲਾਨਾ ਉਤਸਵ ਸੋਮਵਾਰ 11 ਅਗਸਤ ਤੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।ਇਸ ਮੌਕੇ ਆਚਾਰੀਆ ਸਵਾਮੀ ਸ਼੍ਰੀਨਿਵਾਸ ਜੀ ਮਹਾਰਾਜ ਦੁਆਰਾ ਕਥਾ ਸੁਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਭਾਗਵਤ ਸ਼ੋਭਾ ਅਤੇ ਕਲਸ਼ ਯਾਤਰਾ ਸ਼੍ਰੀ ਗੀਤਾ ਭਵਨ ਬਰਨਾਲਾ ਤੋਂ ਸ਼ਾਮ 4 ਵਜੇ ਸ਼ੁਰੂ ਹੋਵੇਗੀ ਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਦੀ ਹੋਈ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਝੰਡੀ ਦੀ ਰਸਮ ਮੈਂਬਰ ਪਾਰਲੀਮੈਂਟ ਮਾਣਯੋਗ ਗੁਰਮੀਤ ਸਿੰਘ ਮੀਤ ਹੇਅਰ,ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਮੰਡੀ ਬੋਰਡ ਬਰਨਾਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ,ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਆਈਏਐਸ, ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਵੱਲੋਂ ਨਿਭਾਈ ਜਾਵੇਗੀ ਅਤੇ ਪੂਜਾ ਰਸਮ ਦੀਪਕ ਸੋਨੀ ਐਮ ਡੀ ਆਸਥਾ ਕਲੋਨੀ ਅਤੇ ਸਮਾਜ ਸੇਵੀ ਸ਼ਸ਼ੀ ਚੋਪੜਾ ਵੱਲੋਂ ਕੀਤੀ ਜਾਵੇਗੀ।ਝੰਡਾ ਦੀ ਰਸਮ ਧੀਰਜ ਕੁਮਾਰ ਦਦਾਹੂਰ ,ਰੰਮੀ ਢਿੱਲੋਂ ਸਾਬਕਾ ਕੌਂਸਲਰ ਬਰਨਾਲਾ ਵੱਲੋਂ ਨਿਭਾਈ ਜਾਵੇਗੀ। ਇਹ ਭਾਗਵਤ ਕਥਾ 11 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਤੱਕ ਰੋਜ਼ਾਨਾ ਸ਼ਾਮ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਜਾਰੀ ਰਹੇਗੀ।

Posted inਬਰਨਾਲਾ