ਬਰਨਾਲਾ, 9 ਅਗਸਤ (ਰਵਿੰਦਰ ਸ਼ਰਮਾ) : ਮਿਡ ਡੇ ਮੀਲ ਵਰਕਰਜ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕਰਮਜੀਤ ਕੌਰ ਰਾਏਸਰ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ ਹੋਈ, ਜਿਸ ਵਿੱਚ ਬੋਲਦਿਆਂ ਅਜਮੇਰ ਹੋਰ ਖਿਆਲੀ, ਸ਼ਿੰਦਰ ਕੌਰ ਤੇ ਵੀਰਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜੋਂ ਟਾਹਰਾਂ ਮਾਰ ਰਹੀ ਹੈ ਕਿ ਖ਼ਜ਼ਾਨਾ ਭਰਿਆ ਹੋਇਆ, ਇਹ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਮਿਡ ਡੇ ਮੀਲ ਵਰਕਰਾ ਨੂੰ ਮਹੀਨਾ ਜੂਨ ਅਤੇ ਜੁਲਾਈ ਦਾ ਮਿਹਨਤਾਨਾ ਵੀ ਨਹੀਂ ਮਿਲਿਆ। ਜਦ ਕਿ ਰੱਖੜੀ ਦਾ ਤਿਉਹਾਰ ਵੀ ਚੱਲ ਰਿਹਾ ਹੈ। ਇਹ ਸਰਕਾਰ ਨੇ ਜੇਕਰ ਘੱਟੋ ਘੱਟ ਉਜਰਤਾ ਡੀ ਸੀ ਰੇਟ ਨਾ ਦਿੱਤੇ ਅਤੇ 25 ਬੱਚਿਆਂ ਦਾ ਖਾਣਾ ਬਣਾਉਣ ਲਈ ਇੱਕ ਕੁਕ ਦੀ ਪ੍ਰਵੀਜਨ ਨਾ ਕੀਤੀ ਅਤੇ ਬਾਕੀ ਹੋਰ ਮੰਗਾਂ ਮੰਗ ਪੱਤਰ ਅਨੁਸਾਰ ਨਹੀਂ ਮੰਨੀਆਂ ਗਈਆਂ ਤਾਂ 16 ਅਗਸਤ ਨੂੰ ਸੂਬਾ ਪੱਧਰੀ ਸੰਗਰੂਰ ਵਿਖੇ ਹੋ ਰਹੀ ਰੈਲੀ ਵਿੱਚ ਸੈਂਕੜੇ ਵਰਕਰਾਂ ਬਰਨਾਲਾ ਜ਼ਿਲ੍ਹੇ ਵਿੱਚੋਂ ਸ਼ਮੂਲੀਅਤ ਕਰਨਗੀਆਂ। ਇਸ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਚੀਮਾ, ਵਿਵੇਕ ਕੁਮਾਰ ਅਤੇ ਜਸਵੀਰ ਕੌਰ ਮਹਿਲ ਖੁਰਦ, ਬਲਵਿੰਦਰ ਕੌਰ ਬੀਹਲਾ, ਪਰਮਜੀਤ ਕੌਰ ਸਹਿਜੜਾ, ਗੁਰਮੀਤ ਕੌਰ, ਬਲਜੀਤ ਕੌਰ, ਪਲਵਿੰਦਰ ਕੌਰ, ਸੁਖਜੀਤ ਕੌਰ ਛੀਨੀਵਾਲ, ਕਰਮਜੀਤ ਕੌਰ ਕਲਾਲਮਾਜਰਾ, ਰਾਜਵਿੰਦਰ ਕੌਰ ਭੱਦਲਵੱਡ, ਮਨਪ੍ਰੀਤ ਕੌਰ ਛਾਪਾ ਵੀ ਹਾਜ਼ਰ ਸਨ।

Posted inਬਰਨਾਲਾ