ਹੰਡਿਆਇਆ\ਬਰਨਾਲਾ, 9 ਅਗਸਤ (ਰਵਿੰਦਰ ਸ਼ਰਮਾ) : ਕਸਬਾ ਹੰਡਿਆਇਆ ਦੇ ਕਿਲਾ ਪੱਤੀ ਵਿਖੇ ਗਲੀ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਤੋਂ ਰੋਕਣ ’ਤੇ ਸ਼ੁਰੂ ਹੋਈ ਬਹਿਸ ਦੇਖਦੀ ਹੀ ਦੇਖਦੇ ਖੂਨੀ ਝੜਪ ਵਿੱਚ ਬਦਲ ਗਈ। ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਂਕੀ ਦੇ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਪੀੜਿਤ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸੈਸੀ ਮਹੱਲਾ,ਕਿਲਾ ਪੱਤੀ ਹੰਡਿਆਇਆ ਦੇ ਬਿਆਨਾਂ ਦੇ ਆਧਾਰ ਤੇ ਜੋਨੀ ਖਾਨ ਪੁੱਤਰ ਕਾਲਾ ਖਾਨ, ਦਾਰੀ ਖਾਨ ਪੁੱਤਰ ਮਿਹਰ ਖਾਨ, ਅਮਨੀ ਖਾਨ ਪੁੱਤਰ ਭੋਲਾ ਖਾਨ, ਪੁਨੀਤ ਖਾਨ ਪੁੱਤਰ ਦਾਰੀ ਖਾਨ ਤੇ ਲੱਡੂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਰਾਜੂ ਸਿੰਘ ਦੇ ਬਿਆਨਾਂ ਅਨੁਸਾਰ ਜੋਨੀ ਖਾਨ ਪੁੱਤਰ ਕਾਲਾ ਖਾਨ ਆਪਣੇ ਪਿਕਅਪ ਗੱਡੀ ਨੂੰ ਬਹੁਤ ਤੇਜ਼ ਸਪੀਡ ਨਾਲ ਗਲੀ ਵਿੱਚੋਂ ਲਿਜਾ ਰਿਹਾ ਸੀ।ਜਿਸ ਨਾਲ ਮਣੀ ਪੁੱਤਰ ਬੱਬੂ ਸਿੰਘ ਦੇ ਫੇਡ ਵੱਜੀ। ਜਦੋਂ ਜੋਨੀ ਖਾਨ ਨੂੰ ਗੱਡੀ ਤੇਜ਼ ਸਪੀਡ ਨਾਲ ਚਲਾਉਣ ਤੋਂ ਵਰਜਿਆ ਗਿਆ ਤਾਂ ਉਹ ਗਾਲੀ ਗਲੋਚ ਤੇ ਉੱਤਰ ਆਇਆ ਅਤੇ ਉਸ ਨੇ ਆਪਣੇ ਉਪਰੋਕਤ ਸਾਥੀਆਂ ਸਮੇਤ ਸਾਡੇ ਪਰਿਵਾਰ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਰਾਜੂ ਸਿੰਘ ਪੁੱਤਰ ਬੂਟਾ ਸਿੰਘ, ਅਜੇ ਸਿੰਘ ਪੁੱਤਰ ਰਾਜੂ ਸਿੰਘ, ਗੁਰਦੇਵ ਕੌਰ ਪਤਨੀ ਕਾਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਏਐਸਆਈ ਬੂਟਾ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Posted inਬਰਨਾਲਾ